ਨਿਊਜ਼ ਡੈਸਕ (ਜਸਕਮਲ) : ਕਰਨਾਟਕਾ ਦੇ ਸ਼ਹਿਰ ਤੁਮਕੁਰੂ 'ਚ ਵਾਪਰੀ ਇਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤਿੰਨ ਮਹੀਨੇ ਪਹਿਲਾਂ, ਸੀ ਨਾਗਰਾਜੱਪਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ, ਪੋਸਟਮਾਰਟਮ ਕਰਵਾਇਆ ਗਿਆ, ਇਕ ਲਾਪਤਾ ਕੇਸ ਬੰਦ ਕਰ ਦਿੱਤਾ ਗਿਆ ਸੀ ਤੇ ਤੁਮਕੁਰੂ 'ਚ ਉਸਦੇ ਖੇਤ 'ਚ ਉਸਦਾ ਸਸਕਾਰ ਕੀਤਾ ਗਿਆ ਸੀ
ਨਾਗਰਾਜੱਪਾ ਨੂੰ ਇਸ ਸਾਲ ਅਗਸਤ 'ਚ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ (Nimhans) 'ਚ ਕਿਸੇ ਬਿਮਾਰੀ ਨਾਲ ਗ੍ਰਸਤ ਹੋਣ ਕਾਰਨ ਦਾਖਲ ਕਰਵਾਇਆ ਗਿਆ ਸੀਤੇ ਬਾਅਦ 'ਚ ਕੋਰਾਮੰਗਲਾ, ਬੈਂਗਲੁਰੂ ਦੇ ਇਕ ਹੋਰ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਸੀ। ਉਸਦੀ ਧੀ ਨੇਤਰਵਤੀ ਉੱਥੇ ਹੈਲਥਕੇਅਰ ਵਰਕਰ ਵਜੋਂ ਕੰਮ ਕਰਦੀ ਸੀ। ਇਕ ਦਿਨ ਨਾਗਰਾਜੱਪਾ ਹਸਪਤਾਲ ਤੋਂ ਲਾਪਤਾ ਹੋ ਗਿਆ।
ਨੇਤਰਵਤੀ ਨੇ ਕਿਹਾ ਕਿ “13 ਸਾਲ ਪਹਿਲਾਂ ਉਹ ਘਰ ਛੱਡ ਗਿਆ ਸੀ ਪਰ ਬਾਅਦ 'ਚ ਉਹ ਵਾਪਸ ਆ ਗਿਆ। ਇਸ ਵਾਰ ਸਤੰਬਰ 'ਚ ਜਦੋਂ ਉਹ ਹਸਪਤਾਲ ਤੋਂ ਲਾਪਤਾ ਹੋ ਗਿਆ ਸੀ ਤਾਂ ਅਸੀਂ ਸੋਚਿਆ ਸੀ ਕਿ ਉਹ ਕੁਝ ਸਮੇਂ 'ਚ ਵਾਪਸ ਆ ਜਾਵੇਗਾ, ਪਰ ਉਹ ਨਹੀਂ ਆਇਆ। 18 ਸਤੰਬਰ ਨੂੰ ਨਿੱਜੀ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਨੇਤਰਾਵਤੀ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਦੇ ਪਿਤਾ ਹਸਪਤਾਲ ਦੇ ਸਾਹਮਣੇ ਮ੍ਰਿਤਕ ਪਾਏ ਗਏ ਸਨ। ਮਰੇ ਹੋਏ ਵਿਅਕਤੀ ਦੀ ਲਾਸ਼ ਨਾਗਰਾਜੱਪਾ ਨਾਲ ਬਹੁਤ ਮਿਲਦੀ ਸੀ।
ਸੜਕ ਤੋਂ ਲਾਸ਼ ਮਿਲਣ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਇਆ ਗਿਆ। ਰਿਪੋਰਟ 'ਚ ਉਸ ਦੀ ਲੜਕੀ ਨੇ ਕਿਹਾ ਗਿਆ ਕਿ ਉਸ ਨੂੰ ਮੇਰੇ ਪਿਤਾ ਵਾਂਗ ਹੀ ਟੀਬੀ ਸੀ, ਸਰੀਰ ਦੀ ਬਣਤਰ ਤੇ ਕੱਦ ਮੇਰੇ ਪਿਤਾ ਦੇ ਸਮਾਨ ਸੀ। ਨੇਤਰਵਤੀ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਪੁਲਿਸ ਦੀਆਂ ਰਸਮੀ ਕਾਰਵਾਈ ਨੂੰ ਵੀ ਟਾਲ ਦਿੱਤਾ ਤੇ ਲਾਸ਼ ਨੂੰ ਚੁੱਕ ਲਿਆ।
ਉਹ ਇਸ ਨੂੰ ਘਰ ਵਾਪਸ ਲੈ ਆਏ ਤੇ ਚਿੱਕਮਾਲੁਰੂ, ਤੁਮਕੁਰੂ ਜ਼ਿਲੇ ਵਿਚ ਆਪਣੇ ਫਾਰਮ 'ਚ ਇਸ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਨੇ ਸਾਰੀਆਂ ਅੰਤਿਮ ਰਸਮਾਂ ਨਿਭਾਈਆਂ। ਪਿੰਡ ਵਿਚ ਨਾਗਰਾਜੱਪਾ ਦੇ ਦੋਸਤ, ਗੰਗੱਪਾ ਸੀਆਰ ਨੇ ਹੈਰਾਨ ਹੁੰਦੇ ਕਿਹਾ ਕਿ “ਮੈਂ ਉਸਨੂੰ ਆਪਣੇ ਹੱਥਾਂ ਨਾਲ ਦਫ਼ਨਾਇਆ ਤੇ ਅੱਜ ਇਹ ਸਾਥੀ ਬੱਸ ਤੋਂ ਉਤਰ ਕੇ ਘਰ ਨੂੰ ਤੁਰ ਪਿਆ”, ਨਾਗਰਾਜੱਪਾ 30 ਨਵੰਬਰ 2021 ਨੂੰ ਘਰ ਆਇਆ ਸੀ।