ਨਿਊਜ਼ ਡੈਸਕ (ਜਸਕਮਲ) : ਪੰਜਾਬ ਸਟੇਟ ਟੀਈਟੀ 2021 ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਰਾਜ ਵਿਦਿਅਕ ਖੋਜ ਤੇ ਟ੍ਰੇਨਿੰਗ ਕੌਂਸਲ (SCERT) ਸਕੂਲ ਐਜੂਕੇਸ਼ਨ ਬੋਰਡ (PSEB) ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2021 ਲਈ ਅਪਲਾਈ ਕਰਨ ਦੀ ਤਰੀਕ ਵਧਾ ਦਿੱਤੀ ਗਈ ਹੈ। ਕੌਂਸਲ ਵੱਲੋਂ ਸੋਮਵਾਰ, 6 ਦਸੰਬਰ 2021 ਨੂੰ ਜਾਰੀ ਅਪਡੇਟ ਅਨੁਸਾਰ ਪੰਜਾਬ ਸਟੇਟ ਟੀਈਟੀ ਲਈ ਹੁਣ 8 ਦਸੰਬਰ ਤਕ ਐਪਲੀਕੇਸ਼ਨ ਸਬਮਿਟ ਕੀਤੀ ਜਾ ਸਕਦੀ ਹੈ।
ਉੱਥੇ ਹੀ ਉਮੀਦਵਾਰ ਆਪਣੀ ਐਪਲੀਕੇਸ਼ਨ 'ਚ ਜ਼ਰੂਰੀ ਸੋਧ ਜਾਂ ਸੁਧਾਰ 10 ਦਸੰਬਰ ਤੋਂ 13 ਦਸੰਬਰ 2021 ਤਕ ਕਰ ਸਕਣਗੇ। ਪੀਐੱਸਟੀਈਟੀ 2021 ਲਈ ਅਪਲਾਈ ਦੀ ਪ੍ਰਕਿਰਿਆ 25 ਨਵੰਬਰ ਨੂੰ ਸ਼ੁਰੂ ਹੋਈ ਸੀ ਤੇ ਆਨਲਾਈਨ ਸਬਮਿਟ ਕਰਨ ਦਾ ਕੱਲ੍ਹ 6 ਦਸੰਬਰ ਨੂੰ ਆਖਰੀ ਦਿਨ ਸੀ। ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਵੱਲੋਂ ਅਗਲੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਆਉਣ ਵਾਲੀ 24 ਦਸੰਬਰ ਨੂੰ ਕਰਵਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਉਮੀਦਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pstet.pseb.ac.in 'ਤੇ ਇਸ ਟੈਸਟ ਲਈ 8 ਦਸੰਬਰ ਤਕ ਆਨਲਾਈਨ ਬਿਨੈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਪੀਐੱਸਟੀਈਟੀ 2021 ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਪ੍ਰੀਖਿਆ ਪੋਰਟਲ, pstet.pseb.ac.in 'ਤੇ ਉਪਲਬਧ ਕਰਵਾਏ ਗਏ ਆਨਲਾਈਨ ਐਪਲੀਕੇਸ਼ਨ ਫਾਰਮ ਜ਼ਰੀਏ ਅਪਲਾਈ ਕਰ ਸਕਦੇ ਹਨ। ਅਪਲਾਈ ਪ੍ਰਕਿਰਿਆ ਤਹਿਤ ਉਮੀਦਵਾਰਾਂ ਨੂੰ ਪਹਿਲਾਂ ਆਪਣੇ ਵੇਰਵੇ ਭਰ ਕੇ ਰਜਿਸਟ੍ਰੇਸ਼ਨ ਕਰਨੀ ਪਵੇਗੀ। ਇਸ ਤੋਂ ਬਾਅਦ ਅਲਾਟ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਦੀ ਮਦਦ ਨਾਲ ਲਾਗਇਨ ਕਰ ਕੇ ਉਮੀਦਵਾਰ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਣਗੇ। ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦੈ ਕਿ ਉਹ 8 ਦਸੰਬਰ ਦੀ ਰਾਤ 12 ਵਜੇ ਤਕ ਅਪਲਾਈ ਕਰ ਸਕਣਗੇ।