ਕੇਂਦਰੀ ਮੰਤਰੀ ਸਿੰਧੀਆ ਦੀ ਇੰਸਟਾਗ੍ਰਾਮ ID ਹੈਕ, ਨਾਂ ਤੇ ਤਸਵੀਰਾਂ ਨਾਲ ਹੋਈ ਛੇੜਛਾੜ, ਆਈਟੀ ਸੈੱਲ ਨੇ ਖਾਤਾ ਕੀਤਾ ਰਿਕਵਰ
ਨਿਊਜ਼ ਡੈਸਕ (ਜਸਕਮਲ) : ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ (Union Minister Jyotirao Scindia) ਦਾ ਸ਼ਨਿਚਰਵਾਰ ਨੂੰ ਕੁੱਝ ਦੇਰ ਲਈ ਇੰਸਟਾਗ੍ਰਾਮ ਅਕਾਊਂਟ (Instagram account Hack) ਹੈਕ ਹੋ ਗਿਆ। ਉਨ੍ਹਾਂ ਦੇ ਖਾਤੇ ਦੀ ਪ੍ਰੋਫਾਈਲ 'ਚ ਹੈਕਰ ਨੇ ਕੇਂਦਰੀ ਮੰਤਰੀ ਸਿੰਧੀਆ ਦੇ ਨਾਂਅ ਅਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ। ਹਾਲਾਂਕਿ ਇਸਦੀ ਜਾਣਕਾਰੀ ਜਿਵੇਂ ਹੀ ਆਈਟੀ ਸੈੱਲ ਨੂੰ ਲੱਗੀ, ਤਾਂ ਕੁੱਝ ਹੀ ਮਿੰਟਾ ਬਾਅਦ ਪ੍ਰੋਫਾਈਲ ਮੁੜ ਠੀਕ ਕਰ ਲਈ ਗਈ।
ਜਾਣਕਾਰੀ ਅਨੁਸਾਰ, ਹੈਕਰ ਨੇ ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ ਦੀ ਇੰਸਟਾਗ੍ਰਾਮ ਖਾਤਾ ਹੈਕ (Social Media acount hack) ਕਰਕੇ ਉਨ੍ਹਾਂ ਦੇ ਨਾਂਅ ਦੀ ਥਾਂ ਸ੍ਰੇਆ ਅਰੋੜਾ ਲਿਖ ਦਿੱਤਾ। ਨਾਂਅ ਦੇ ਨਾਲ ਹੈਕਰ ਨੇ ਉਨ੍ਹਾਂ ਦੀ ਫੋਟੋ ਦੇ ਸਾਈਜ਼ ਅਤੇ ਸਟਾਈਲ ਨਾਲ ਵੀ ਛੇੜਖਾਨੀ ਕੀਤੀ। ਹਾਲਾਂਕਿ ਨਾਂਅ ਅਤੇ ਫੋਟੋ ਤੋਂ ਇਲਾਵਾ ਪ੍ਰੋਫਾਈਲ ਵਿੱਚ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕੀਤੀ ਗਈ। ਸਿੰਧੀਆ ਦੀ ਪ੍ਰੋਫਾਈਲ ਨਾਲ ਛੇੜਖਾਨੀ ਦਾ ਸਭ ਤੋਂ ਪਹਿਲਾਂ ਪਤਾ ਉਨ੍ਹਾਂ ਦੇ ਸਮਰਥਕਾਂ ਨੂੰ ਲੱਗਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਕੇਂਦਰੀ ਮੰਤਰੀ ਦੇ ਆਈਟੀ ਦਫ਼ਤਰ ਨੂੰ ਦਿੱਤੀ। ਆਈਟੀ ਸੈਲ ਨੇ ਘੰਟੇ ਭਰ ਅੰਦਰ ਖਾਤਾ ਰਿਕਵਰ ਕਰ ਲਿਆ।