by jaskamal
ਨਿਊਜ਼ ਡੈਸਕ : ਪੰਜਾਬ ਨੈਸ਼ਨਲ ਬੈਂਕ ਨੇ 10 ਲੱਖ ਰੁਪਏ ਤੋਂ ਘੱਟ ਦੇ ਬਕਾਏ ਲਈ ਆਪਣੇ ਬਚਤ ਖਾਤੇ 'ਤੇ ਵਿਆਜ ਦਰ ਨੂੰ 2.80% ਪ੍ਰਤੀ ਸਾਲ ਘਟਾ ਦਿੱਤਾ ਹੈ। ਬੈਂਕ ਨੇ 10 ਲੱਖ ਰੁਪਏ ਤੋਂ ਵੱਧ ਦੇ ਬਕਾਏ ਲਈ ਬਚਤ ਖਾਤੇ 'ਤੇ ਵਿਆਜ ਦਰਾਂ ਨੂੰ 2.85% ਤੱਕ ਘਟਾ ਦਿੱਤਾ ਹੈ। ਜਨਤਕ ਖੇਤਰ ਦੇ ਬੈਂਕ ਨੇ 10 ਲੱਖ ਰੁਪਏ ਤੋਂ ਘੱਟ ਅਤੇ 10 ਲੱਖ ਰੁਪਏ ਤੋਂ ਵੱਧ ਵਾਲੇ ਖਾਤਿਆਂ 'ਤੇ ਕ੍ਰਮਵਾਰ 10 bps ਤੇ 5bps ਦੀ ਬੱਚਤ ਦਰ ਘਟਾ ਦਿੱਤੀ ਹੈ। ਘਰੇਲੂ ਤੇ NRI ਬੱਚਤ ਖਾਤੇ ਦਾ ਵਿਆਜ ਅੱਜ, 1 ਦਸੰਬਰ 2021 ਤੋਂ ਮੌਜੂਦਾ ਅਤੇ ਨਵੇਂ ਗਾਹਕਾਂ ਦੋਵਾਂ 'ਤੇ ਲਾਗੂ ਹੋਵੇਗੀ।