ਇਸਲਾਮਾਬਾਦ (ਦੇਵ ਇੰਦਰਜੀਤ)- ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਸਕੂਲਾਂ 'ਚ ਮਹਿਲਾ ਅਧਿਆਪਕਾਂ ਨੂੰ ਜੀਂਸ ਤੇ ਟਾਈਟ ਕੱਪੜੇ ਨਾ ਪਾਉਣ ਦੇ ਨਿਰਦੇਸ਼ ਦਿੱਤੇ ਹਨ। ਪਾਕਿਸਤਾਨ ਦੇ ਸੰਘੀਅ ਸਿੱਖਿਆ ਨਿਦੇਸ਼ਾਲਿਆ ਨੇ ਇਸ ਸਿਲਸਿਲੇ 'ਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਮੁਤਾਬਿਕ, ਮਹਿਲਾ ਅਧਿਆਪਕਾਂ ਨੂੰ ਜੀਂਸ ਤੇ ਟਾਈਟ ਕੱਪੜਿਆਂ ਨਾ ਪਾਉਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲ਼ਾਵਾ ਪੁਰਸ਼ ਅਧਿਆਪਕਾਂ ਨੂੰ ਜੀਂਸ ਤੇ ਟੀ-ਸ਼ਰਟ ਪਾਉਣ ਤੋਂ ਰੋਕਣ ਲਈ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਡਾਨ ਅਖ਼ਬਾਰ ਮੁਤਾਬਿਕ, ਸਿੱਖਿਆ ਨਿਦੇਸ਼ਕ ਨੇ ਇਸ ਸਬੰਧ 'ਚ ਸਕੂਲਾਂ ਦੇ ਪ੍ਰਿੰਸੀਪਲ ਨੂੰ ਇਕ ਪੱਤਰ ਭੇਜਿਆ ਹੈ।ਇਸ ਪੱਤਰ 'ਚ ਪ੍ਰਿੰਸੀਪਲ ਤੋਂ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਗਿਆ ਹੈ ਕਿ ਸਕੂਲ ਦਾ ਸਟਾਫ ਸਲੀਕੇ ਦੇ ਕੱਪੜੇ ਪਾ ਕੇ ਸਕੂਲ ਆਉਣ। ਇਸ ਤੋਂ ਇਲਾਵਾ ਸਵੱਛਤਾ ਨੂੰ ਲੈ ਕੇ ਉਚਿਤ ਉਪਾਆਂ ਦਾ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ। ਇਨ੍ਹਾਂ 'ਚ ਨਿਯਮਿਤ ਰੂਪ ਤੋਂ ਵਾਲ ਕਟਵਾਉਣਾ, ਦਾੜ੍ਹੀ ਬਣਵਾਉਣਾ, ਨਾਖ਼ੂਨ ਕੱਟਣਾ, ਨਹਾਉਣਾ ਤੇ ਇੱਤਰ ਦੇ ਇਸਤੇਮਾਲ ਵਰਗੇ ਚੰਗੇ ਉਪਾਆਂ ਦਾ ਵਰਣਨ ਕਰਨਾ ਵੀ ਸ਼ਾਮਲ ਹੈ।