ਮੁੰਬਈ (ਦੇਵ ਇੰਦਰਜੀਤ) : ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ ਨੂੰ ਓਸ਼ੀਵਾਰਾ ਸ਼ਮਸ਼ਾਨਘਾਟ ’ਚ ਲਿਆਂਦਾ ਜਾ ਚੁੱਕਾ ਹੈ। ਥੋੜ੍ਹੀ ਦੇਰ ’ਚ ਸਿਧਾਰਥ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਪੁਲਸ ਨੇ ਮੀਡੀਆ ਨੂੰ ਸ਼ਮਸ਼ਾਨਘਾਟ ਦੇ ਬਾਹਰ ਹੀ ਰੋਕ ਦਿੱਤਾ ਹੈ। ਮੰਨਿਆ ਜਾ ਰਿਹਾ ਸੀ ਕਿ ਸਿਧਾਰਥ ਦੇ ਮ੍ਰਿਤਕ ਸਰੀਰ ਨੂੰ ਘਰ ਲਿਜਾਇਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ।
ਸਿਧਾਰਥ ਦਾ ਅੰਤਿਮ ਸੰਸਕਾਰ ਬ੍ਰਹਮਕੁਮਾਰੀ ਰੀਤੀ-ਰਿਵਾਜ਼ ਨਾਲ ਕੀਤਾ ਜਾਵੇਗਾ। ਇਸ ਰੀਤੀ-ਰਿਵਾਜ਼ ’ਚ ਆਤਮਾ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਬ੍ਰਹਮਕੁਮਾਰੀ ਤਪਸਵਿਨੀ ਦਾ ਕਹਿਣਾ ਹੈ ਕਿ ਸਰੀਰ ਇਨਸਾਨ ਦਾ ਚਲਾ ਜਾਂਦਾ ਹੈ ਪਰ ਆਤਮਾ ਅਮਰ ਰਹਿੰਦੀ ਹੈ। ਇਸ ਲਈ ਰੋਣਾ ਨਹੀਂ ਚਾਹੀਦਾ।
ਸ਼ਹਿਨਾਜ਼ ਗਿੱਲ ਵੀ ਓਸ਼ੀਵਾਰਾ ਸ਼ਮਸ਼ਾਨਘਾਟ ’ਚ ਪਹੁੰਚ ਗਈ ਹੈ। ਉਸ ਨੇ ਪੁਲਸ ਸੁਰੱਖਿਆ ਦੇ ਨਾਲ ਲਿਆਂਦਾ ਗਿਆ ਹੈ।
ਸਿਧਾਰਥ ਸ਼ੁਕਲਾ ਦੀ ਮਾਂ ਰੀਤਾ ਸ਼ੁਕਲਾ ਵੀ ਸ਼ਮਸ਼ਾਨਘਾਟ ਪਹੁੰਚ ਚੁੱਕੀ ਹੈ। ਉਨ੍ਹਾਂ ਨਾਲ ਸਿਧਾਰਥ ਸ਼ੁਕਲਾ ਦੀਆਂ ਭੈਣਾਂ ਵੀ ਹਨ। ਸ਼ਨਸ਼ਾਨਘਾਟ ਦੇ ਬਾਹਰ ਪ੍ਰਸ਼ੰਸਕਾਂ ਵੀ ਭੀੜ ਇਕੱਠੀ ਹੈ, ਜਿਸ ’ਤੇ ਪੁਲਸ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।