by vikramsehajpal
ਟਰਾਂਟੋ (ਦੇਵ ਇੰਦਰਜੀਤ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਯਾਨੀ ਕਿ 15 ਅਗਸਤ ਨੂੰ ਸੰਸਦ ਭੰਗ ਕਰਕੇ ਜ਼ਿਮਨੀ ਚੋਣਾਂ ਦਾ ਐਲਾਨ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਰਾਦਾ 20 ਸਤੰਬਰ ਨੂੰ ਇਹ ਚੋਣਾਂ ਕਰਵਾਉਣ ਦਾ ਹੈ। ਟਰੂਡੋ ਚੋਣਾਂ ਵਿੱਚ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੇ ਹਨ ਕਿ ਕੈਨੇਡਾ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਯੋਗ ਆਬਾਦੀ ਦੇ 100 ਫੀਸਦ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ। ਦੇਸ਼ ’ਚ ਤਾਲਾਬੰਦੀ ਦੌਰਾਨ ਆਰਥਿਕਤਾ ਨੂੰ ਬਚਾਉਣ ਲਈ ਸੈਂਕੜੇ ਅਰਬ ਡਾਲਰ ਖਰਚੇ।