ਦਿੱਲੀ (ਦੇਵ ਇੰਦਰਜੀਤ) : ਭਾਰਤ ਤੇ ਜਰਮਨੀ ਦਾ ਮੈਡਲ ਲਈ ਮੁਕਾਬਲਾ, ਸਿਮਰਨ , ਹਾਰਦਿਕ ਸਿੰਘ, ਰਮਨਪ੍ਰੀਤ ਸਿੰਘ, ਹਰਮਨ ਸਿੰਘ ਦੇ ਬਾਕਮਾਲ ਖੇਡ ਨਾਲ ਭਾਰਤ 5-4 ਨਾਲ ਅੱਗੇ, ਸਾਰੇ ਦੇਸ਼ ਜਬਰਦਸਤ ਢੰਗ ਨਾਲ ਉਤਸ਼ਾਹਿਤ…ਪਰ ਆਹ ਕੀ….ਆਖਰੀ 10 ਸੈਕੰਡ ਤੇ…ਪੈਨਲਟੀ ਕਾਰਨਰ,,ਜਰਮਨੀ ਨੂੰ…!! ਲਗਭਗ ਗੋਲ ਤੈਅ…ਪੂਰਾ ਦੇਸ਼… ਪਿਛਲੇ 41 ਸਾਲਾਂ ਦੀ ਤਰਾਂ ਈ…ਫੇਰ ਤੋਂ ਮਾਯੂਸੀ ਚ ਜਾਣ ਦੀ ਤਿਆਰੀ 'ਚ…ਪਰ ਸ਼ਾਟ ਲੱਗਦਾ ਏ…'ਤੇ ਇੱਕ, 35 ਸਾਲਾਂ ਦਾ ਬੰਦਾ, ਜਿਸਦੇ ਵਾਲ ਲਗਭਗ ਉੱਡ ਚੁੱਕੇ ਨੇ…ਚੀਤੇ ਤੋਂ ਥੋੜੀ ਜਿਹੀ ਵੱਧ ਤੇਜੀ ਨਾਲ…ਗੋਲੀ ਤੋਂ ਤੇਜ਼ ਬਾਲ ਤੇ…ਝਪਟਾ ਮਾਰ…ਪਰਾਂ ਧੱਕ ਦਿੰਦਾ ਏ…ਪੂਰੀ ਟੀਮ ਹੀ ਨਹੀਂ…ਪੂਰਾ ਦੇਸ਼ ਖੁਸ਼ੀ ਨਾਲ ਰੋਣ ਲੱਗ ਪੈਂਦਾ ਏ…ਪੂਰੇ ਦੇਸ਼ ਨੂੰ…ਓਲੰਪਿਕ 'ਚ…ਸਾਡੀ ਰਾਸ਼ਟਰੀ ਖੇਡ ਹਾਕੀ ਵਿੱਚ…ਤਗਮਾ ਜਿੱਤਣ ਦੀ…ਪੁਸ਼ਟੀ ਕਰਨ ਵਾਲਾ ਇਹ ਮਹਾਨਾਇਕ ਏ…ਭਾਰਤੀ ਗੋਲ ਕੀਪਰ…''ਰਵਿੰਦਰਨ ਸ਼੍ਰੀਜੇਸ਼।'' 2014 'ਚ ਪਾਕਿਸਤਾਨ ਖਿਲਾਫ 2 ਪੈਨਲਟੀ ਸ਼ੂਟਆਉਟ ਰੋਕ ਸਨਸਨੀ ਮਚਾਉਣ ਵਾਲਾ, ਸ਼੍ਰੀਜੇਸ਼ ਹੀ ਇਹ ਕਾਰਨਾਮਾ ਕਰ ਸਕਦਾ ਸੀ। ਕੋਚੀ, ਕੇਰਲ ਚ 1986 ਚ ਪਿੰਡ ਇਰੂਮੇਲੀ ਜਿਲਾ ਏਰਨਾਕੁਲਮ 'ਚ, ਇਕ ਆਮ ਕਿਸਾਨ ਰਵਿੰਦਰਨ ਦੇ ਘਰ ਜੰਮਿਆ ਸ਼੍ਰੀਜੇਸ਼…ਪੀ.ਟੀ.ਊਸ਼ਾ ਤੋਂ ਜਬਰਦਸਤ ਪ੍ਰਭਾਵਿਤ…ਪਹਿਲਾਂ ਦੋੜਾਕ ਬਣਨਾ ਚਾਹੁੰਦਾ ਏ…ਫੇਰ ਊਚੀ ਛਾਲ 'ਚ…12 ਸਾਲਾਂ ਦੀ ਉਮਰ ਚ ਹਾਕੀ ਨੂੰ ਸਮਰਪਿਤ ਹੋ ਜਾਂਦਾ ਏ। ਪਰ ਉਹ ਗੋਲਕੀਪਰ ਬਣਨਾ ਲੋਚਦਾ ਏ, ਤੇ ਉਸ ਸਮੇਂ ਗੋਲਕੀਪਰ ਕਿਟ ਦੀ ਕੀਮਤ ਸੀ,10000 ਰੁਪਈਆ, ਪਰ ਬਾਪੂ ,ਬਾਪੂ ਈ ਹੁੰਦਾ ਏ, ਉਹਨੇਂ ਆਪਣੇ ਘਰ ਬੰਨੀ, ਚੋਟੀ ਦੀ ਗਾਂ ਦੀ ਸੰਗਲੀ ਕੱਢ ਵਪਾਰੀਆਂ ਨੂੰ ਫੜਾਤੀ ਤੇ ਮੁੰਡੇ ਨੂੰ ਕਿੱਟ ਖਰੀਦ ਕੇ ਦਿੱਤੀ,, ਪਿਓ ਦੀ ਮਿਹਨਤ ਤੇ ਤਿਆਗ ਨੂੰ ਬੂਰ ਪਾਇਆ, ਸ਼੍ਰੀਜੇਸ਼ ਦੀ ਅਣਥੱਕ ਮਿਹਨਤ ਨੇ ਤੇ , ਉਹ, ਪਿਛਲੇ 15 ਸਾਲਾਂ ਤੋਂ 200 ਤੋਂ ਵੱਧ ਅੰਤਰ-ਰਾਸ਼ਟਰੀ ਮੈਚ ਖੇਡ ਕੇ, ਅਰਜੁਨ ਅਵਾਰਡ ਤੇ ਪਦਮ ਸ਼੍ਰੀ ਤੱਕ ਨਾਲ ਸਨਮਾਨਿਤ ਹੋ ਚੁੱਕਾ ਏ, ਪਰ ਟੋਕਯੋ ਜਾਣ ਤੋਂ ਪਹਿਲਾਂ, ਸ਼੍ਰੀਜੇਸ਼ ਨੇ ਕਿਹਾ ਸੀ,," ਇਹ ਮੇਰਾ ਆਖਰੀ ਓਲੰਪਿਕ ਏ,, ਮੈਂ ਬਹੁਤ ਸਾਰੇ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਿਹਾ ਹਾਂ,, ਪਰ ਮੈਨੂੰ ਮਲਾਲ ਏ, ਆਪਣੇ 15 ਸਾਲ ਦੇ ਲੰਬੇ ਕੈਰੀਅਰ ਚ ਟੀਮ ਨੂੰ, ਓਲੰਪਿਕ ਪਦਕ ਨਹੀਂ ਜਿਤਾ ਸਕਿਆ,, ਪਰ ਮੈਂ ਆਹ ਮਲਾਲ ਨਾਲ ਲੈ ਕੇ ਰਿਟਾਇਰ ਨਹੀਂ ਹੋਣਾ ਚਾਹੁੰਦਾ,, ਮੇਰੀ ਜਿੰਦਗੀ ਦਾ ਸਭ ਤੋਂ ਵੱਡਾ ਸੁਪਨਾ ,ਓਲੰਪਿਕ ਮੈਡਲ ਹੀ ਹੈ, ਤੇ ਮੈਂ ਤੇ ਸਾਡੀ ਪੂਰੀ ਟੀਮ, ਇਸ ਸੁਪਨੇ ਲਈ, ਜਿੰਦ-ਜਾਨ ਲੈ ਦੇਵੇਗੀ"। ਪੂਰੀ ਭਾਰਤੀ ਟੀਮ ਨੇ, ਸ਼੍ਰੀਜੇਸ਼ ਤੇ ਟੀਮ ਦੀ ਮਹਾਨ ਸਪਾਂਸਰ,, ਊੜੀਸਾ ਸਰਕਾਰ ਤੇ "ਮਹਾ ਮੁੱਖਮੰਤਰੀ ਨਵੀਨ ਪਟਨਾਇਕ" ਨੂੰ ਨਿਰਾਸ਼ ਨਹੀਂ ਕੀਤਾ। ਭਾਰਤੀ ਟੀਮ ਦੇ ਨੌਜਵਾਨ ਮੁੰਡਿਆਂ ਨੇ, ਪੂਰੇ ਟੂਰਨਾਮੈਂਟ ਚ ਗੋਲਾਂ ਦੀ ਹਨੇਰੀ ਲਿਆਈ ਰੱਖੀ, ਪਰ ਪਿੱਛੋਂ ਹਰ ਹਮਲੇ ਨੂ ਰੋਕ ਰਿਹਾ ਸੀ ,, ਸ਼ੂਰਵੀਰ ਯੋਧਾ, ਸ਼੍ਰੀਜੇਸ਼। 2015 ਚ ਹਾਲੈਂਡ ਖਿਲਾਫ, ਵਰਲਡ ਹਾਕੀ ਲੀਗ ਦੇ, ਮੈਡਲ ਲਈ ਮੁਕਾਬਲੇ ਚ, ਬਹੁਤ ਬੁਰੀ ਤਰਾਂ ਨਾਲ ਚੋਟਲ ਹੋਣ ਤੇ, ਸ਼੍ਰੀਜੇਸ਼ ਦਵਾਈ ਪਾਣੀ ਲੈ, ਪੂਰੇ ਸ਼ਰੀਰ ਤੇ ਪੱਟੀਆਂ ਬੰਨ੍ਹ, ਦੇਸ਼ ਲਈ ਸਮਰਪਿਤ, ਗੋਲ ਪੋਸਟ ਚ ਆ ਕੇ ਭਾਰਤ ਨੂੰ ਮੈਡਲ ਜਿਤਾ ,,ਮਮੀ ਗੋਲਕੀਪਰ ਵਜੋਂ ਵੀ ਜਾਣਿਆ ਜਾਂਦਾ ਏ। ਪਤਨੀ ਅਨੀਸ਼ਾ ਦੇ ਬੇਹਤਰੀਨ ਸਾਥ ਨੇ, ਇਸ ਵੱਡੇ ਥੰਮ੍ਹ ਨੂੰ ਹੋਰ ਮਜ਼ਬੂਤੀ ਦਿੱਤੀ ਏ।। ਪੂਰਾ ਦੇਸ਼ ਅੱਜ ਤੁਹਾਨੂੰ ਸੈਲਯੂਟ ਕਰਦਾ ਏ,,ਸ਼੍ਰੀਜੇਸ਼,, ਜੁਗ-ਜੁਗ ਜੀਓ,, ਆਪਣੇ ਵਰਗੇ ਹੋਰ ਖਿਲਾੜੀ ਰਾਸ਼ਟਰੀ ਖੇਡ ਚ ਤਿਆਰ ਕਰੋ,,, ਪੂਰੇ ਦੇਸ਼ ਨੂੰ ਤੁਹਾਡੇ ਤੇ ਮਾਣ ਏ। ਪੂਰੇ ਦੇਸ਼ ਨੂੰ ਬਹੁਤ-ਬਹੁਤ ਵਧਾਈਆਂ।
by vikramsehajpal