ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨ ਟਰੈਵਲਰਜ਼ 9 ਅਗਸਤ ਅਤੇ 7 ਸਤੰਬਰ ਤੋਂ ਹੋਰਨਾਂ ਦੇਸ਼ਾਂ ਦੇ ਨਾਗਰਿਕ ਹੀ ਦਾਖਲ ਹੋ ਸਕਣਗੇ ਕੈਨੇਡਾ

by vikramsehajpal

ਓਟਵਾ (ਦੇਵ ਇੰਦਰਜੀਤ)- ਫੈਡਰਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨ ਟਰੈਵਲਰਜ਼ ਨੂੰ 9 ਅਗਸਤ ਤੋਂ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦਕਿ ਇਸ ਤੋਂ ਠੀਕ ਇੱਕ ਮਹੀਨੇ ਬਾਅਦ, ਭਾਵ 7 ਸਤੰਬਰ ਤੋਂ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਦਾਖਲ ਹੋਣ ਦੀ ਖੁੱਲ੍ਹ ਦਿੱਤੀ ਜਾਵੇਗੀ।

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ 9 ਅਗਸਤ ਨੂੰ ਰਾਤੀਂ 12:01 ਵਜੇ ਤੋਂ ਅਮੈਰੀਕਨ ਸਿਟੀਜ਼ਨਜ਼ ਤੇ ਅਮਰੀਕਾ ਦੇ ਪਰਮਾਨੈਂਟ ਰੈਜ਼ੀਡੈਂਟਸ ਇਸ ਸ਼ਰਤ ਨਾਲ ਕੈਨੇਡਾ ਟਰੈਵਲ ਕਰਨ ਦੇ ਸਮਰੱਥ ਹੋ ਜਾਣਗੇ ਜੇ ਉਨ੍ਹਾਂ ਦੀ ਕੋਵਿਡ-19 ਸਬੰਧੀ ਵੈਕਸੀਨੇਸ਼ਨ ਪੂਰੀ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਵਿੱਚ ਮਨਜ਼ੂਰਸ਼ੁਦਾ ਕੋਵਿਡ-19 ਦੀਆਂ ਚਾਰ ਵੈਕਸੀਨਜ਼ ਵਿੱਚੋਂ ਕਿਸੇ ਇੱਕ ਕੋਵਿਡ-19 ਵੈਕਸੀਨ ਦਾ ਹੀ ਪੂਰਾ ਕੋਰਸ ਸਬੰਧਤ ਅਮੈਰੀਕਨ ਟਰੈਵਲਰ ਵੱਲੋਂ ਲਿਆ ਗਿਆ ਹੋਣਾ ਚਾਹੀਦਾ ਹੈ। ਇਹ ਵੈਕਸੀਨੇਸ਼ਨ ਕੈਨੇਡਾ ਪਹੁੰਚਣ ਤੋਂ 14 ਦਿਨ ਪਹਿਲਾਂ ਤੱਕ ਪੂਰੀ ਕਰਵਾਈ ਹੋਣੀ ਜ਼ਰੂਰੀ ਹੈ।