ਵਾਸ਼ਿੰਗਟਨ (ਦੇਵ ਇੰਦਰਜੀਤ) : ਇਥਾਕਾ 'ਚ ਨਾਮਗਯਾਲ ਮਠ ਦੇ ਪ੍ਰਧਾਨ ਤੇਨਜ਼ਿੰਗ ਚੋਏਸਾਂਗ ਨੇ ਕਿਹਾ ਕਿ ਦਲਾਈ ਲਾਮਾ ਲਾਇਬ੍ਰੇਰੀ ਤੇ ਅਧਿਐਨ ਕੇਂਦਰ ਮਨੁੱਖਤਾ ਲਈ ਕੰਮ ਕਰੇਗਾ। ਇਹ ਲਾਇਬ੍ਰੇਰੀ 9240 ਵਰਗ ਫੁੱਟ ਏਰੀਏ 'ਚ ਹੋਵੇਗੀ। ਇਸ ਵਿਚ ਦਲਾਈ ਲਾਮਾ ਦੇ ਪਿਛਲੇ ਤੇ ਮੌਜੂਦਾ ਸਾਰੇ ਕੰਮਾਂ ਦੀ ਜਾਣਕਾਰੀ ਮਿਲ ਸਕੇਗੀ। ਲਾਇਬ੍ਰੇਰੀ ਆਨਲਾਈਨ ਵੀ ਜਨਤਾ ਲਈ ਉਪਲਬਧ ਹੋਵੇਗੀ।
ਵਾਸ਼ਿੰਗਟਨ (ਦੇਵ ਇੰਦਰਜੀਤ) : ਤਿੱਬਤੀ ਧਰਮਗੁਰੂ ਦਲਾਈਲਾਮਾ ਦੀ 86ਵੀਂ ਜਨਮ ਤਰੀਕ 'ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਬਲਿੰਕਨ ਨੇ ਕਿਹਾ ਕਿ ਦਲਾਈ ਲਾਮਾ ਨੇ ਪੂਰੀ ਦੁਨੀਆ ਨੂੰ ਮਿਹਰ, ਬਰਾਬਰੀ ਤੇ ਇਕੱਠੇ ਮਿਲ ਕੇ ਚੱਲਣ ਦਾ ਸੰਦੇਸ਼ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈਡ ਪ੍ਰਾਈਸ ਨੇ ਵੀ ਦਲਾਈ ਲਾਮਾ ਦੀ ਜਨਮ ਤਰੀਕ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਿਹਰ ਸਾਡੇ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਹੈ।
ਉਨ੍ਹਾਂ ਦੀ ਜਨਮ ਤਰੀਕ 'ਤੇ ਨਿਊਯਾਰਕ 'ਚ ਇਕ ਲਾਇਬ੍ਰੇਰੀ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ। ਇਹ ਐਲਾਨ ਨਿਊਯਾਰਕ ਦੇ ਇਥਾਕਾ 'ਚ ਨਾਮਗਿਆਲ ਮੱਠ ਨੇ ਕੀਤਾ। ਇਸ ਲਾਇਬ੍ਰੇਰੀ ਦੀ ਸਥਾਪਨਾ 'ਚ ਖਰਚ ਹੋਣ ਵਾਲੇ 50 ਲੱਖ ਡਾਲਰ ਕਰੀਬ 37 ਕਰੋੜ ਰੁਪਏ ਲਈ ਫੰਡ ਇਕੱਠਾ ਕੀਤਾ ਜਾਵੇਗਾ। ਦਲਾਈ ਲਾਮਾ ਲਾਇਬ੍ਰੇਰੀ ਦੇ ਨਾਲ ਹੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ।