by vikramsehajpal
ਮੁੰਬਈ (ਦੇਵ ਇੰਦਰਜੀਤ)- ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਚੈਂਬਰ ਵਿੱਚ ਪ੍ਰੀਜ਼ਾਈਡਿੰਗ ਅਧਿਕਾਰੀ ਭਾਸਕਰ ਯਾਦਵ ਨਾਲ ਕਥਿਤ ਬਦਸਲੂਕੀ ਦੇ ਦੋਸ਼ ’ਚ ਭਾਜਪਾ ਦੇ 12 ਵਿਧਾਇਕਾਂ ਨੂੰ ਇਕ ਸਾਲ ਲਈ ਅਸੈਂਬਲੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਮਤਾ ਸੂਬਾਈ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨਿਲ ਪ੍ਰਸਾਦ ਨੇ ਰੱਖਿਆ ਸੀ, ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਮੁਅੱਤਲ ਕੀਤੇ ਭਾਜਪਾ ਵਿਧਾਇਕਾਂ ’ਚ ਸੰਜੈ ਕੁਟੇ, ਆਸ਼ੀਸ਼ ਸ਼ੈਲਰ, ਅਭਿਮੰਨਿਊ ਪਵਾਰ, ਗਿਰੀਸ਼ ਮਹਾਜਨ, ਅਤੁਲ ਭੱਟਖਾਲਕਰ, ਪਰਾਗ ਅਲਾਵਾਨੀ, ਹਰੀਸ਼ ਪਿੰਪਾਲੇ, ਯੋਗੇਸ਼ ਸਾਗਰ, ਜੈ ਕੁਮਾਰ ਰਾਵਤ, ਨਰਾਇਣ ਕੁਚੇ, ਰਾਮ ਸਤਪੁਤੇ ਤੇ ਬੰਟੀ ਭਾਂਗੜੀਆ ਸ਼ਾਮਲ ਹਨ। ਮੁਅੱਤਲੀ ਦੇ ਅਰਸੇ ਦੌਰਾਨ ਇਨ੍ਹਾਂ ਦੇ ਮੁੰਬਈ ਤੇ ਨਾਗਪੁਰ ਸਥਿਤ ਵਿਧਾਨਕ ਅਹਾਤਿਆਂ ’ਚ ਦਾਖ਼ਲ ਹੋਣ ’ਤੇ ਰੋਕ ਰਹੇਗੀ।