ਲੁਧਿਆਣਾ ‘ਚ ਬ੍ਲੈਕ ਫੰਗਸ ਦਾ ਕਹਿਰ 5 ਨਵੇਂ ਮਰੀਜ਼ ਇਕ ਦੀ ਮੌਤ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਇਹ ਹਨ ਬਲੈਕ ਫੰਗਸ ਦੇ ਲੱਛਣ

ਅੱਖਾਂ ’ਚ ਤੇਜ਼ੀ ਨਾਲ ਸੜਨ ਪੈਣੀ।
ਪਲਕਾਂ ਹੇਠਾਂ ਸੋਜ ਆਉਣੀ।
ਅੱਖਾਂ ਦਾ ਲਾਲ ਹੋਣਾ।
ਖ਼ੂਨ ਦੀ ਉਲਟੀ ਆਉਣਾ।
ਦੰਦ ਢਿੱਲੇ ਹੋ ਜਾਣੇ।
ਅੱਖਾਂ ਦਾ ਘੁੰਮਣਾ ਘੱਟ ਹੋਣਾ।
ਦਿੱਸਣ ’ਚ ਧੁੰਦਲਾ ਵਿਖਾਈ ਦੇਣਾ।
ਚੀਜ਼ਾਂ ਦੋ-ਦੋ ਵਿਖਾਈ ਦੇਣੀਆਂ।
ਅੱਖਾਂ ਦਾ ਬਾਹਰ ਨਿਕਲਣਾ।

ਮਹਾਨਗਰ ’ਚ ਬਲੈਕ ਫੰਗਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਜਦਕਿ 5 ਨਵੇਂ ਮਰੀਜ਼ ਸਾਹਮਣੇ ਆਏ ਹਨ। 59 ਸਾਲਾ ਮਰੀਜ਼ ਸਥਾਨਕ ਟਿੱਬਾ ਰੋਡ ਦਾ ਰਹਿਣ ਵਾਲਾ ਸੀ ਅਤੇ ਓਸਵਾਲ ਹਸਪਤਾਲ ਵਿਚ ਦਾਖਲ ਸੀ। ਇਸ ਤੋਂ ਇਲਾਵਾ 5 ਨਵੇਂ ਮਰੀਜ਼ ਸਾਹਮਣੇ ਆਏ ਹਨ। ਪੰਜੇ ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ। ਸਿਹਤ ਅਧਿਕਾਰੀਆਂ ਅਨੁਸਾਰ ਹੁਣ ਤੱਕ ਬਲੈਕ ਫੰਗਸ ਦੇ 130 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ 72 ਜ਼ਿਲੇ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿਚ 50 ਐਕਟਿਵ ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।

ਰੋਨਾ ਦੇ ਮਰੀਜ਼ ਨੱਕ ਬੰਦ ਹੋਣ ’ਤੇ ਇਸ ਨੂੰ ਬੈਕਟੀਰੀਅਲ ਇਨਫੈਕਸ਼ਨ ਨਾ ਸਮਝਣ। ਇਸ ਦੀ ਜਾਂਚ ਜ਼ਰੂਰ ਕਰਵਾਉਣ।
ਇਲਾਜ ਸ਼ੁਰੂ ਕਰਨ ’ਚ ਦੇਰੀ ਨਾ ਕਰੋ।
ਆਕਸੀਜਨ ਥੈਰੇਪੀ ਦੌਰਾਨ ਉਬਲਿਆ ਹੋਇਆ ਸਾਫ਼ ਪਾਣੀ ਦੀ ਵਰਤੋਂ ਕਰੋ।
ਡਾਕਟਰ ਦੀ ਸਲਾਹ ਤੋਂ ਬਾਅਦ ਹੀ ਐਂਟੀਬਾਓਟਿਕ ਅਤੇ ਐਂਟੀਫੰਗਲ ਦਵਾਈਆਂ ਦੀ ਵਰਤੋਂ ਕਰੋ।
ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਮਰੀਜ਼ ਰੋਜ਼ਾਨਾ ਬਲੱਡ ਸ਼ਗੂਰ ਨੂੰ ਚੈੱਕ ਕਰਦੇ ਰਹਿਣ।
ਮਿੱਟੀ-ਘੱਟੇ ਵਾਲੀ ਜਗ੍ਹਾ ’ਤੇ ਜਾਉਣ ਵੇਲੇ ਮੂੰਹ ’ਤੇ ਮਾਸਕ ਜ਼ਰੂਰ ਲਗਾ ਕੇ ਜਾਓ।