ਬੁਢਲਾਡਾ (ਕਰਨ) : ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਖੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੀਨੀਅਰ ਆਗੂ ਸੱਤਪਾਲ ਸਿੰਘ ਮੂਲੇਵਾਲਾ ਨੇ ਕਿਹਾ ਕਿ ਯੂਨੀਅਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਾਰਟੀ ਨਾਲ ਚੱਟਾਨ ਵਾਂਗ ਖੜ਼੍ਹੀ ਹੈ ਜਿਵੇਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਮੇਂ ਸਮੇਂ ਤੇ ਯੂਨੀਅਨ ਨਾਲ ਖੜ੍ਹਦੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਈ ਪੀ ਐਫ ਦਾ ਅੱਧਾ ਹਿੱਸਾ ਪੰਜਾਬ ਸਰਕਾਰ ਭਰਨ ਲਈ ਪਾਬੰਦ ਹੋਵੇ। ਈ ਐਸ ਆਈ ਦੇ ਤਹਿਤ ਗੁਦਾਮਾ ਵਿੱਚ ਡਿਸਪੈਸਰੀ ਦਾ ਪ੍ਰਬੰਧ ਹੋਵੇ। ਪੀਣਯੋਗ ਪਾਣੀ, ਘੱਟੋ ਘੱਟ ਇੱਕ ਲੱਖ ਰੁਪਏ ਦਾ ਬੀਮੇ ਸਮੇਤ ਹੋਰ ਮੰਗਾਂ ਦੱਸੀਆ ਗਈਆ। ਇਸ ਮੋਕੇ ਤੇ ਖੁਰਾਕ ਮੰਤਰੀ ਸ੍ਰੀ ਆਸ਼ੂ ਨੇ ਪੱਲੇਦਾਰ ਯੂਨੀਅਨ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਯੂਨੀਅਨ ਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਨੇ ਨਾਲ ਨਿੱਜੀ ਰੂਪ ਵਿੱਚ ਮਿਲ ਕੇ ਗੱਲ ਕਰਾਗਾ। ਇਸ ਮੌਕੇ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਯੂਨੀਅਨ ਦੇ ਅਹੁਦੇਦਾਰ ਸ਼ਾਮਿਲ ਸਨ।
ਫੋਟੋ: ਬੁਢਲਾਡਾ: ਖੁਰਾਕ ਮੰਤਰੀ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਸਮੇ ਰਾਜਾ ਵੜਿੰਗ ਅਤੇ ਸੱਤਪਾਲ ਮੂਲੇਵਾਲਾ।
by vikramsehajpal