ਦਿੱਲੀ (ਦੇਵ ਇੰਦਰਜੀਤ) : ਇੰਟਰਨੈਸ਼ਲ ਜਨਰਲ ਆਫ ਇਨਫੈਕਸ਼ੀਅਸ ਡਿਜ਼ੀਜ਼ 'ਚ ਪ੍ਰਕਾਸ਼ਿਤ ਕੀਤੀ ਗਈ। ਡਾਕਟਰ ਰੈੱਡੀ ਨੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਇਸ ਖੋਜ 'ਚ ਉਨ੍ਹਾਂ ਹਸਪਤਾਲ ਦੇ ਸਟਾਫ ਨੂੰ ਦੋ ਅਲੱਗ-ਅਲੱਗ ਗਰੁੱਪਾਂ 'ਚ ਵੰਡ ਕੇ ਉਨ੍ਹਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਸੀ। ਇਨ੍ਹਾਂ ਵਿਚੋਂ ਇਕ ਗਰੁੱਪ 'ਚ ਉਹ ਲੋਕ ਸ਼ਾਮਲ ਸਨ ਜਿਹੜੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਨਹੀਂ ਹੋਏ ਸਨ ਤੇ ਦੂਸਰੇ ਗਰੁੱਪ 'ਚ ਉਹ ਲੋਕ ਸ਼ਾਮਲ ਸਨ ਜਿਹੜੇ ਪਹਿਲਾਂ ਇਸ ਤੋਂ ਇਨਫੈਕਟਿਡ ਹੋ ਚੁੱਕੇ ਸਨ।
ਭਾਰਤ 'ਚ ਕੋਰੋਨਾ ਵੈਕਸੀਨ ਦੀ ਘਾਟ ਦੇ ਮੱਦੇਨਜ਼ਰ ਏਸ਼ੀਅਨ ਇੰਸਟੀਚਿਊਟ ਆਫ ਗੈਸਟ੍ਰੋਐਂਟ੍ਰੋਲਾਜੀ ਹਸਪਤਾਲ ਦੇ ਪ੍ਰਮੁੱਖ ਡਾਕਟਰ ਡੀ ਨਾਗੇਸ਼ਵਰ ਰੈੱਡੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਵੈਕਸੀਨ ਦਾ ਇਸਤੇਮਾਲ ਪੂਰੀ ਸਾਵਧਾਨੀ ਤੇ ਸਮਝਦਾਰੀ ਨਾਲ ਕੀਤਾ ਜਾਵੇ। ਉਨ੍ਹਾਂ AIG 'ਚ ਹੋਈ ਰਿਸਰਚ ਦੇ ਹਵਾਲੇ ਤੋਂ ਦੱਸਿਆ ਹੈ ਕਿ ਜੋ ਲੋਕ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ। ਉਨ੍ਹਾਂ ਲਈ 12 ਮਹੀਨਿਆਂ ਤਕ ਕੋਵੀਸ਼ੀਲਡ ਦੀ ਇੱਕੋ ਖੁਰਾਕ ਕਾਫੀ ਹੈ।
ਤੁਹਾਨੂੰ ਦੱਸ ਦੇਈਏ ਕਿ ਵੈਕਸੀਨ ਦੀ ਖੁਰਾਕ ਸਬੰਧੀ ਹੁਣ ਤਕ ਕਈ ਖੋਜਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਸਾਰੀਆਂ ਖੋਜਾਂ ਦਾ ਕੌਮਾਂਤਰੀ ਪੱਧਰ 'ਤੇ ਮੁਲਾਂਕਣ ਤੇ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਕੋਵੈਕਸੀਨ ਦੇ ਮੁਕਾਬਲੇ ਕੋਵੀਸ਼ੀਲਡ ਸਰੀਰ ਅੰਦਰ ਜ਼ਿਆਦਾ ਐਂਟੀਬਾਡੀਜ਼ ਬਣਾਉਂਦੀ ਹੈ ਜਿਸ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਸਰੀਰ ਨੂੰ ਵਾਇਰਸ ਨਾਲ ਲੜਨ 'ਚ ਮਦਦ ਮਿਲਦੀ ਹੈ।
ਹਾਲਾਂਕਿ ਇਸ ਰਿਪੋਰਟ 'ਤੇ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਅਜਿਹੇ ਤੁਲਨਾਤਮਕ ਅਧਿਐਨ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਹਾਲਾਂਕਿ ਰਿਪੋਰਟ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਭਾਰਤ 'ਚ ਬਣੀਆਂ ਦੋਵੇਂ ਹੀ ਵੈਕਸੀਨ ਵਾਇਰਸ 'ਤੇ ਕਾਰਗਰ ਹਨ। ਇੱਥੇ ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਜ਼ਰੂਰੀ ਹੈ ਕਿ ਵੈਕਸੀਨ ਦੀ ਖੁਰਾਕ ਸਬੰਧੀ ਦੇਸ਼ ਹੀ ਨਹੀਂ ਦੁਨੀਆਭਰ 'ਚ ਮੰਥਨ ਚੱਲ ਰਿਹਾ ਹੈ। ਉੱਥੇ ਹੀ ਭਾਰਤ ਦੀ ਹੀ ਗੱਲ ਕਰੀਏ ਤਾਂ ਇੱਥੇ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਕਾਰ ਸਮਾਂ ਵਧਾ ਕੇ 12 ਹਫ਼ਤੇ ਕਰ ਦਿੱਤਾ ਗਿਆ ਹੈ। ਉੱਥੇ ਹੀ ਕੋਵੈਕਸੀਨ 'ਤੇ ਇਹ ਲਾਗੂ ਨਹੀਂ ਹੁੰਦਾ।