ਅਕਾਲੀ ਦਲ (ਬ) ਦਾ ਬਸਪਾ ਤੋਂ ਬਾਅਦ ਕਾਮਰੇਡਾਂ ਨਾਲ ਗੱਠਜੋੜ ਤਹਿ

by vikramsehajpal

ਮਾਨਸਾ (ਐਨ ਆਰ ਆਈ ਮੀਡੀਆ) : ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗੱਠਜੋੜ ਤੋਂ ਬਾਅਦ ਖੱਬੇ ਪੱਖੀ ਧਿਰਾਂ ਨਾਲ ਸਿਆਸੀ ਸਾਂਝ ਕਾਇਮ ਕਰਨ ਦੀਆਂ ਸੰਭਾਵਨਾਵਾ ਤਲਾਸ਼ ਰਿਹਾ ਹੈ। ਜਿਸ ਦੀ ਪੁਸ਼ਟੀ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਕੋਮੀ ਆਗੂ ਨੇ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਨ੍ਹਾਂ ਤੱਕ 2022 ਦੀਆਂ ਵਿਧਾਨ ਸਭਾ ਚੋਣਾ ਲਈ ਗੱਠਜੋੜ ਕਾਇਮ ਕਰਨ ਲਈ ਪਹੰੁਚ ਕੀਤੀ ਹੈੇ। ਕਮਿਊਨਿਸਟ ਆਗੂ ਨੇ ਅਕਾਲੀ ਦਲ ਨਾਲ ਹੋਣ ਵਾਲੇ ਕਿਸੇ ਗੱਠਜੋੜ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਬਲਕਿ ਉਨ੍ਹਾਂ ਕਿਹਾ ਕਿ ਇਹ ਸੰਭਵ ਹੈ। ਕੁਝ ਮੁੱਦਿਆਂ ਉੱਤੇ ਇੱਕਠੇ ਹੋ ਕੇ ਚੋਣ ਲੜੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੇਕਰ ਅਕਾਲੀ ਦਲ ਦਾ ਗੱਠਜੋੜ ਸਿਰੇ ਚੜਦਾ ਹੈ ਤਾਂ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਧਮਾਕਾ ਹੋਵੇਗਾ ਉੱਥੇ ਮੁੱਖ ਵਿਰੋਧੀ ਪਾਰਟੀਆਂ ਨੂੰ ਵੀ ਆਪਣੀ ਨਵੀ ਰਣਨੀਤੀ ਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ।


ਗੱਠਜੋੜ ਤਹਿਤ ਕਮਿਊਨਿਸਟ ਪਾਰਟੀ ਕਿੰਨਾ ਸੀਟਾਂ ਤੇ ਆਪਣਾ ਦਾਅਵਾ ਠੋਕ ਸਕਦੀ ਹੈ

1) ਬਠਿੰਡਾ ਦਿਹਾਤੀ ਜ਼ੋ ਕਿਸੇ ਸਮੇਂ ਪੱਕਾ ਕਲਾ ਵਿਧਾਨ ਸਭਾ ਖੇਤਰ ਸੀ ਜਿੱਥੇ ਸੀ ਪੀ ਆਈ ਦਾ ਕਾਫੀ ਦਬਦਬਾ ।
2) ਬਠਿੰਡਾ ਹਲਕੇ ਤੋਂ ਕਾਮਰੇਡ ਰਾਮਚੰਦ ਵਿਧਾਇਕ ਰਹੇ ਹਨ।
3) ਰਾਮਪੁਰਾ ਫੂਲ ਤੋਂ ਕਾਮਰੇਡ ਬਾਬੂ ਸਿੰਘ ਵਿਧਾਇਕ ਰਹੇ ਹਨ।
4) ਹਲਕਾ ਮਾਨਸਾ ਜਿੱਥੇ ਕਿਸੇ ਸਮੇਂ ਕਾਮਰੇਡ ਬੂਟਾ ਸਿੰਘ ਵਿਧਾਇਕ ਰਹੇ ਹਨ।
5) ਬੁਢਲਾਡਾ ਹਲਕੇ ਤੋਂ ਕਾਮਰੇਡ ਹਰਦੇਵ ਅਰਸ਼ੀ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।
6) ਨਿਹਾਲ ਸਿੰਘ ਵਾਲਾ ਤੋਂ ਸੀ ਪੀ ਆਈ ਦਾ ਵਿਧਾਇਕ ਰਿਹਾ।
7) ਛੇਹਟਾ (ਅਮ੍ਰਿਤਸਰ) ਤੋਂ ਬਿਮਲਾ ਡਾਂਗ ਵਿਧਾਇਕ ਰਹੇ ਹਨ।
8) ਅਮ੍ਰਿਤਸਰ ਤੋਂ ਸੱਤਪਾਲ ਡਾਂਗ ਵਿਧਾਇਕ ਰਹੇ ਹਨ।
9) ਸੁਨਾਮ ਤੋ ਕਾਮਰੇਡ ਬਚਨ ਸਿੰਘ ਵਿਧਾਇਕ ਰਹੇ ਹਨ।
10) ਹੁਸ਼ਿਆਰਪੁਰ ਜਿਲ੍ਹੇ ਤੋਂ ਕਾਮਰੇਡ ਧੀਰੂਵਾਲ ਵਿਧਾਇਕ ਰਹੇ ਹਨ।

ਤੋਂ ਸੀ ਪੀ ਆਈ ਆਪਣੀ ਦਾਅਵੇਦਾਰੀ ਜਤਾ ਸਕਦੀ ਹੈ