ਟੈਕਸਾਸ (ਦੇਵ ਇੰਦਰਜੀਤ) : ਪੁਲਸ ਨੇ ਸ਼ੱਕੀ ਹਮਲਾਵਰ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਆਸਟਿਨ ਪੁਲਸ ਦੇ ਅੰਤਰਿਮ ਮੁਖੀ ਜੋਸੇਫ ਚਾਕੋਨ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਹ ਗੋਲੀਬਾਰੀ ਦੇਰ ਰਾਤ ਡੇਢ ਵਜੇ ਤੋਂ ਪਹਿਲਾਂ ਗੋਲੀਬਾਰੀ ਹੋਈ।ਅਮਰੀਕਾ ਦੇ ਟੈਕਸਾਸ ਸੂਬੇ ਦੇ ਆਸਟਿਨ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਗੋਲੀਬਾਰੀ ਵਿਚ 13 ਲੋਕ ਜ਼ਖ਼ਮੀ ਹੋ ਗਏ।
11 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ ਹੈ, ਜਦੋਂ ਕਿ ਇਕ ਹੋਰ ਜ਼ਖ਼ਮੀ ਨੂੰ ਦੂਜੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਅਤੇ ਇਕ ਵਿਅਕਤੀ ਨੂੰ ਆਈ.ਸੀ.ਯੂ. ਵਿਚ ਦਾਖ਼ਲ ਕਰਾਇਆ ਗਿਆ ਹੈ। ਪੁਲਸ ਮੁਖੀ ਨੇ ਕਿਹਾ, ‘ਸਾਡੇ ਅਧਿਕਾਰੀ ਤੁਰੰਤ ਹਰਕਤ ਵਿਚ ਆਏ। ਉਨ੍ਹਾਂ ਨੇ ਤੁਰੰਤ ਕਈ ਜ਼ਖ਼ਮੀਆਂ ਦੀ ਜਾਨ ਬਚਾਉਣ ਦੇ ਕਦਮ ਚੁੱਕੇ।’ ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਕੋਲ ਸ਼ੱਕੀ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਇਕ ਪੁਰਸ਼ ਸੀ। ਜਾਂਚਕਰਤਾ ਘਟਨਾ ਸਥਾਨ ਤੋਂ ਨਿਗਰਾਨੀ ਵੀਡੀਓ ਅਤੇ ਹੋਰ ਸਬੂਤ ਖੰਗਾਲ ਰਹੇ ਹਨ।