ਜਮੀਨੀ ਵਿਵਾਦ ਨੂੰ ਲੈ ਥਾਣਾ ਮੁਨਸ਼ੀ ’ਤੇ ਹਮਲਾ ਕਰ ਪਾੜੀ ਵਰਦੀ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਕਾਂਸਟੇਬਲ ਗੁਰਜੰਟ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਥਾਣੇ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਸ਼ਿਕਾਇਤ ਆਈ ਸੀ। ਇਸ ਸਬੰਧ ’ਚ ਦੋਵੇਂ ਪਾਰਟੀਆਂ ਨੂੰ ਉਨ੍ਹਾਂ ਵਲੋਂ ਥਾਣੇ ਹਾਜ਼ਰ ਹੋਣ ਲਈ ਸੂਚਿਤ ਕਰ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਉਕਤ ਮੁਲਜ਼ਮ ਥਾਣੇ ਆਏ ਅਤੇ ਉਸ ’ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਤੂੰ ਥਾਣੇ ਦਾ ਮੁਨਸ਼ੀ ਹੈ, ਤੂੰ ਉਸ ਨੂੰ ਕਿਵੇਂ ਰੋਕ ਸਕਦਾ ਹੈ, ਜ਼ਮੀਨ ’ਤੇ ਹੱਲ ਚਲਾਉਣ ਲਈ। ਇਹ ਕਹਿੰਦੇ ਸਾਰ ਉਕਤ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰਦੇ ਹੋਏ ਵਰਦੀ ਪਾੜ ਦਿੱਤੀ।

ਅੰਮ੍ਰਿਤਸਰ ਜ਼ਿਲ੍ਹੇ ’ਚ ਉਸ ਸਮੇਂ ਹਫ਼ੜਾ-ਤਫ਼ੜੀ ਮੱਚ ਗਈ, ਜਦੋਂ ਡਿਊਟੀ ਕਰ ਰਹੇ ਇਕ ਥਾਣਾ ਮੁਨਸ਼ੀ ’ਤੇ ਹਮਲਾ ਕਰਕੇ ਉਸਦੀ ਵਰਦੀ ਪਾੜ ਦਿੱਤੀ ਗਈ। ਥਾਣਾ ਮੁਨਸ਼ੀ ਨੂੰ ਉਕਤ ਲੋਕਾਂ ਤੋਂ ਛਡਾਉਣ ਲਈ ਅੱਗੇ ਆਏ ਕਾਂਸਟੇਬਲਾਂ ਦੇ ਨਾਲ ਵੀ ਧੱਕਾ-ਮੁੱਕੀ ਹੋਈ, ਜਿਸ ਦੇ ਦੋਸ਼ ’ਚ ਥਾਣਾ ਰਮਦਾਸ ਦੀ ਪੁਲਸ ਨੇ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ ਦੇ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਉਸ ਨੇ ਦੱਸਿਆ ਕਿ ਹਮਲੇ ਦੌਰਾਨ ਜਦੋਂ ਥਾਣੇ ’ਚ ਮੌਜੂਦ ਕਾਂਸਟੇਬਲ ਸਾਹਿਬ ਵੀਰ ਅਤੇ ਜਤਿੰਦਰ ਸਿੰਘ ਮੁਨਸ਼ੀ ਨੂੰ ਛੁਡਵਾਉਣ ਲਈ ਅੱਗੇ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੇ ਨਾਲ ਵੀ ਧੱਕਾ - ਮੁੱਕੀ ਕੀਤੀ। ਹਮਲੇ ਕਾਰਨ ਪੈ ਰਹੇ ਰੌਲੇ ਨੂੰ ਸੁਣਕੇ ਥਾਣੇ ’ਚ ਮੌਜੂਦ ਏ . ਐੱਸ . ਆਈ . ਜੁਗਲ ਕਿਸ਼ੋਰ ਅਤੇ ਏ . ਐੱਸ . ਆਈ . ਅਵਤਾਰ ਸਿੰਘ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁਲਜ਼ਮਾਂ ਤੋਂ ਛਡਵਾਇਆ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।