ਆਗਨਵਾੜੀ ਵਰਕਰ ਯੂਨੀਅਨ ਸੀਟੂ ਵੱਲੋਂ ਵਿਧਾਇਕ ਨੂੰ ਦਿੱਤਾ ਮੰਗ ਪੱਤਰ, ਮੰਗਾਂ ਹੱਲ ਕਰਵਾਉਣ ਦੀ ਕੀਤੀ ਮੰਗ

by vikramsehajpal

ਬੁਢਲਾਡਾ (ਕਰਨ) : ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਆਗਨਵਾੜੀ ਮੁਲਾਜਮਾਂ ਵਰਕਰ ਯੂਨੀਅਨ ਸੀਟੂ ਵੱਲੋਂ ਹਲਕਾ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਦੇ ਕੇ ਹੱਲ ਕਰਵਾਉਣ ਮੰਗ ਕੀਤੀ ਗਈ। ਇਸ ਮੌਕੇ ਬੋਲਦਿਆ ਸੀਟੂ ਦੀ ਜਿਲ੍ਹਾ ਪ੍ਰਧਾਨ ਜ਼ਸਵਿੰਦਰ ਕੋਰ ਦਾਤੇਵਾਸ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਵਿਭਾਗੀ ਮੰਤਰੀ ਅਰੂਨਾ ਚੋਧਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਪਰ ਇਨ੍ਹਾਂ ਮੰਤਰੀਆਂ ਅਤੇ ਸਰਕਾਰ ਨੇ ਉਨ੍ਹਾਂ ਵੱਲ੍ਹ ਕੋਈ ਧਿਆਨ ਨਹੀਂ ਦਿੱਤਾ। ਜਿਸਦੇ ਰੋਸ ਕਰਕੇ ਅੱਜ ਸੂਬੇ ਭਰ ਵਿੱਚ ਹਲਕੇ ਦੇ ਵਿਧਾਇਕ ਨੂੰ ਜੱਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਤਾਂ ਜ਼ੋ ਮੰਗਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਆਈ ਸੀ ਡੀ ਐਸ ਸਕੀਮ ਜਿਸ ਅਧੀਨ ਪਿਛਲੇ 46 ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ। ਇਸ ਅਧੀਨ 6 ਸਾਲ ਤੱਕ ਦੇ ਬੱਚਿਆ ਦੀ ਮੁੱਢਲੀ ਦੇਖਭਾਲ ਅਤੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ ਆਗਨਵਾੜੀ ਵਰਕਰਾਂ ਕੰਮ ਕਰਦੀਆਂ ਆ ਰਹੀਆਂ ਹਨ। ਕਰੋਨਾ ਕਾਲ ਦੇ ਚਲਦਿਆਂ ਵੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਫਰੰਟ ਲਾਇਨ ਤੇ ਕਰੋਨਾ ਯੋਧਿਆ ਦੇ ਰੂਪ ਵਿੱਚ ਡਟੀਆਂ ਹੋਈਆ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾ ਕੈਪਟਨ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਦੇਣ ਦੀ ਗੱਲ ਕੀਤੀ ਗਈ ਸੀ ਪਰ ਅੱਜ ਸਰਕਾਰ ਦਿੱਤੇ ਗਏ ਮਾਣ ਭੱਤੇ ਵਿੱਚੋ ਵੀ 40 ਫੀਸਦੀ ਹਿੱਸੇਦਾਰੀ ਪਾਉਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਕੇ ਆਈ ਸੀ ਡੀ ਐਸ ਸਕੀਮ ਨੂੰ ਖਾਤਮੇ ਵੱਲ ਧੱਕੀਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਸਾਲ ਤੱਕ ਦੇ ਬੱਚਿਆਂ ਨੂੰ ਆਗਨਵਾੜੀ ਸੈਟਰਾਂ ਵਿੱਚ ਮੁੜ ਰੋਣਕਾਂ ਲਗਵਾਉਣ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਣ ਭੱਤੇ ਵਿੱਚੋਂ 40 ਫੀਸਦੀ ਕਟੋਤੀ ਨੂੰ ਖਤਮ ਕਰਕੇ ਵਰਕਰਾਂ, ਹੈਲਪਰਾਂ ਦੇ ਰੁਪਏ ਦਾ ਬਕਾਇਆ ਤੁਰੰਤ ਲਾਗੂ ਕੀਤਾ ਜਾਵੇ, 3 ਤੋ 6 ਸਾਲ ਤੱਕ ਦੇ ਬੱਚਿਆ ਦਾ ਦਾਖਲਾਂ ਆਗਨਵਾੜੀ ਸੈਟਰਾਂ ਵਿੱਚ ਯਕੀਨੀ ਬਣਾਇਆ ਜਾਵੇ, ਨਵੀ ਨੀਤੀ ਦੇ ਅਨੁਸਾਰ ਆਗਨਵਾੜੀ ਵਰਕਰਾਂ ਨੂੰ ਟ੍ਰੈਨਿਗ ਦੇ ਕੇ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਆਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਸਰਕਾਰ ਤੱਕ ਪਹੁੰਾਇਆ ਜਾਣਗੀਆਂ ਅਤੇ ਹੱਲ ਵੀ ਕਰਵਾਇਆ ਜਾਵੇਗਾ। ਇਸ ਮੌਕੇ ਰਣਜੀਤ ਕੋਰ, ਸ਼ਿੰਦਰ ਕੋਰ, ਸੁਮਨ ਲਤਾ, ਪਰਮਜੀਤ ਕੋਰ, ਬਿੰਦਰ ਕੋਰ, ਰਜਨੀ ਕੋਰ, ਰਣਜੀਤ ਕੋਰ, ਕਰਮਜੀਤ ਕੋਰ,ਸਰਬਜੀਤ ਕੋਰ, ਮਨਜੀਤ ਕੋਰ, ਗੁਰਪ੍ਰੀਤ ਕੋਰ, ਰਾਣੀ ਕੋਰ, ਸੁਰਿੰਦਰ ਕੋਰ ਆਦਿ ਹਾਜ਼ਰ ਸਨ।

ਫੋਟੋ: ਬੁਢਲਾਡਾ: ਆਪਣੀ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੰਦੇ ਹੋਏ ਆਗਨਵਾੜੀ ਯੂਨੀਅਨ ਸੀਟੂ ਦੇ ਆਗੂ।