by vikramsehajpal
ਮਾਂਡਲੇ (ਦੇਵ ਇੰਦਰਜੀਤ) : ਸ਼ਹਿਰ ਦੇ (Fire ਡਿਪਾਰਟਮੈਂਟ) ਨੇ ਇਸ ਦੀ ਜਾਣਕਾਰੀ ਦਿੱਤੀ ਹੈ।ਮਿਆਂਮਾਰ ’ਚ ਫ਼ੌਜ ਦਾ ਇਕ ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ’ਚ 12 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ, ਮਿ੍ਰਤਕਾਂ ’ਚ ਸੀਨੀਅਰ ਫ਼ੌਜੀ ਅਧਿਕਾਰੀ ਵੀ ਸ਼ਾਮਲ ਸਨ। ਇਹ ਜਹਾਜ਼ ਹਾਦਸਾ ਮਾਂਡਲੇ ’ਚ ਹੋਇਆ।ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਹਨ। ਸਥਾਨਕ ਮੀਡੀਆ ਰਿਪੋਰਟ ਮੁਤਾਬਕ, ਮਾਂਡਲੇ ਖੇਤਰ ਦੇ Pyin Oo Lwin ’ਚ ਇਕ ਬਿਜਲੀ ਤੇ ਸਟੀਲ ਪਲਾਂਟ ਦੇ ਵਿਚ 16 ਸੀਟਾਂ ਵਾਲਾ ਜਹਾਜ਼ ਕਰੈਸ਼ ਹੋਇਆ ਹੈ।ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ’ਚ ਜ਼ਮੀਨ ’ਤੇ ਅੱਠ ਲੋਕ ਜ਼ਖ਼ਮੀ ਵੀ ਹੋਏ ਹਨ। ਸਥਾਨਕ ਮੀਡੀਆ ਰਿਪੋਰਟਜ਼ ਮੁਤਾਬਕ, ਜਹਾਜ਼ ਦੁਰਘਟਨਾ ’ਚ ਕਈ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋਈ ਹੈ, ਜੋ ਹਾਦਸੇ ਦੇ ਸਮੇਂ ਜਹਾਜ਼ ’ਚ ਸਵਾਰ ਸਨ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹੈ।