ਜੈਤੋ ‘ਚ ਦੀਪ ਸਿੱਧੂ ਖਿਲਾਫ ਮਾਮਲਾ ਦਰਜ

by vikramsehajpal

ਜੈਤੋ (ਰਘੂਨੰਦਨ ਪਰਾਸ਼ਰ) : ਕਿਸਾਨ ਜੱਥੇਬੰਦੀਆਂ ਦੁਆਰਾ ਸ਼ੁਰੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਅੰਦੋਲਨ ਵਿਚ ਚਰਚਿਤ ਰਹੇ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਖਿਲਾਫ ਜੈਤੋ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਦੀਪ ਸਿੱਧੂ ਸ੍ਰੀ ਗੁਰੂਦੁਆਰਾ ਜੈਤ‌ਆਣਾ ਸਾਹਿਬ ਜੈਤੋ ਅਤੇ ਸਬ-ਡਵੀਜ਼ਨਲ ਜੈਤੋ ਦੇ ਪਿੰਡ ਮੱਤਾ ਪਹੁੰਚੇ ਸਨ। ਉਨ੍ਹਾਂ ਥੋੜੀ ਦੇਰ ਭਾਸ਼ਣ ਦਿੱਤਾ ਅਤੇ ਕਿਸਾਨ ਲਹਿਰ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਉਹ ਉੱਥੋਂ ਚਲੇ ਗਏ।
ਇਸ ਦੌਰਾਨ ਡੀ.ਐੱਸ.ਪੀ. ਜੈਤੋ ਪਰਮਿੰਦਰ ਸਿੰਘ ਗਰੇਵਾਲ ਪੀ.ਪੀ.ਐਸ. ਨੇ ਦੱਸਿਆ ਕਿ ਦੀਪ ਸਿੱਧੂ ਆਪਣੇ 15-20 ਸਾਥੀਆਂ ਸਮੇਤ ਜੈਤ‌ਆਣਾ ਸ੍ਰੀ ਗੁਰੂਦੁਆਰਾ
ਸਾਹਿਬ ਜੈਤੋ ਅਤੇ ਪਿੰਡ ਮੱਤਾ ਵਿਖੇ 2-3 ਗੱਡੀਆਂ ਨਾਲ ਆਏ ਸਨ ਅਤੇ ਉਨ੍ਹਾਂ ਨੇ ਕੋਨੋਨਾ ਨਿਯਮਾਂ ਦੀ ਉਲੰਘਣਾ ਕੀਤੀ, ਜਿਸ ਕਾਰਨ ਥਾਣਾ ਜੈਤੋ ਵਿਖੇ ਦੀਪ ਸਿੱਧੂ ਖਿਲਾਫ ਐਫ.ਆਈ.ਆਰ. ਨੰਬਰ 78 ਅਤੇ ਧਾਰਾਵਾਂ 188 ਅਤੇ 269 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ । ਡੀ.ਐੱਸ.ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਫਿਲਹਾਲ ਕੇਵਲ ਦੀਪ ਸਿੱਧੂ ਖਿਲਾਫ ਹੀ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨਾਲ ਆਈਆਂ 3-4 ਗੱਡੀਆਂ ਦੇ ਨੰਬਰ ਨੋਟ ਕੀਤੇ ਗਏ ਹਨ। ਦੀਪ ਸਿੱਧੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਦੇ ਨਾਲ ਕੌਣ ਸਨ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਸਮੇਂ ਦੌਰਾਨ ਇੱਕ ਸੀਨੀਅਰ ਵਕੀਲ ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 269 ਭਾਰਤੀ ਦੰਡਾਵਲੀ ਦੇ 14 ਵੇਂ ਅਧਿਆਇ ਵਿੱਚ ਆਉਂਦੀ ਹੈ। ਇਸ ਧਾਰਾ ਤਹਿਤ ਅਪਰਾਧੀ ਨੂੰ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸ ਦੇ ਨਾਲ ਹੀ ਧਾਰਾ 188 ਦੇ ਤਹਿਤ ਇੱਕ ਨੂੰ 1 ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।