by vikramsehajpal
ਮੋਗਾ (ਦੇਵ ਇੰਦਰਜੀਤ) : ਖ਼ਬਰ ਪਤਾ ਲੱਗਣ 'ਤੇ ਬਠਿੰਡਾ ਏਅਰਫੋਰਸ ਸਟੇਸ਼ਨ ਅਤੇ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਹਵਾਈ ਟੀਮਾਂ ਪਹੁੰਚ ਗਈਆਂ। ਇਹ ਜਹਾਜ਼ ਪਿੰਡ ਦੇ ਘਰਾਂ ਤੋਂ ਕਰੀਬ 500 ਮੀਟਰ ਦੂਰ ਜਾ ਡਿਗਿਆ। ਜਹਾਜ਼ ਡਿਗਣ ਮਗਰੋਂ ਪਾਇਲਟ ਅਭਿਨਵ ਚੌਧਰੀ ਲਾਪਤਾ ਹੋ ਗਏ। ਕਰੀਬ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਖੇਤਾਂ 'ਚੋਂ ਬਰਾਮਦ ਕੀਤੀ ਗਈ।
ਮੋਗਾ ਦੇ ਲੰਗਿਆਣਾ ਪਿੰਡ 'ਚ ਬੀਤੀ ਰਾਤ ਇੰਡੀਅਨ ਏਅਰਫੋਰਸ ਦਾ ਜਹਾਜ਼ ਕਰੈਸ਼ ਹੋ ਗਿਆ। ਇਸ ਵੱਡੇ ਹਾਦਸੇ ਦੌਰਾਨ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ। ਇਸ ਜਹਾਜ਼ ਨੇ ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਉਡਾਣ ਭਰੀ ਸੀ। ਜਗਰਾਓਂ ਨੇੜੇ ਪ੍ਰੈਕਟਿਸ ਕਰਕੇ ਇਹ ਜਹਾਜ਼ ਵਾਪਸ ਸੂਰਤਗੜ੍ਹ ਜਾ ਰਿਹਾ ਸੀ, ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ।