ਬੰਗਲੁਰੂ (ਦੇਵ ਇੰਦਰਜੀਤ) : ਤੁਸੀਂ ਆਨਲਾਈਨ ਟਿਕਟ ਬੁਕਿੰਗ ਲਈ ਜਾਂ ਬਿੱਲ ਭਰਨ ਦਾ ਭੁਗਤਾਨ ਤਾਂ ਕੀਤਾ ਹੀ ਹੋਣਾ ਹੈ। ਉਥੇ ਹੀ ਆਨਲਾਈਨ ਖਾਣਾ ਜਾ ਫੇਰ ਕੱਪੜੇ ਮੰਗਵਾਉਣਾ ਤਾਂ ਆਮ ਜਹੀ ਗੱਲ ਹੈ, ਪਰ ਤੁਸੀਂ ਇਹ ਖ਼ਬਰ ਪੜ ਹੈਰਾਨ ਹੋ ਜਾਵੋਗੇ ਜੀ ਹਾਂ ਅੱਜਕੱਲ੍ਹ ਸਸਕਾਰ ਕਰਨ ਲਈ ਵੀ ਆਨਲਾਈਨ ਬੁਕਿੰਗ ਹੋਣ ਜਾ ਰਹੀ ਹੈ ! ਕੋਰੋਨਾ ਕਾਲ ਦੌਰਾਨ ਬੰਗਲੁਰੂ ਦੇ ਸਿਲਿਕਨ ਵੈਲੀ ਵਿੱਚ ਇਹ ਹੋਣ ਜਾ ਰਿਹਾ ਹੈ।
ਮਾਮਲਾ ਕੀ ਹੈ ?
ਦਰਅਸਲ ਰਾਜ ਸਰਕਾਰ ਨੇ ਬੀਬੀਐਮਪੀ ਭਾਵ ਬ੍ਰਿਹਤ ਬੰਗਲੁਰੂ ਮਹਾਂਨਗਰ ਨਗਰ ਨਿਗਮ ਅਧੀਨ ਸ਼ਮਸ਼ਾਨ ਘਾਟ ਵਿੱਚ ਸਸਕਾਰ ਲਈ ਆਨਲਾਈਨ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਬੀਬੀਐਮਪੀ ਤਹਿਤ ਸ਼ਹਿਰ ’ਚ 18 ਸ਼ਮਸ਼ਾਨਘਾਟ ਹਨ।ਇਨ੍ਹਾਂ ਸਾਰੇ ਸ਼ਮਸ਼ਾਨਘਾਟ ਵਿੱਚ ਸਸਕਾਰ ਲਈ ਆਨ ਲਾਈਨ ਬੁਕਿੰਗ ਕੀਤੀ ਜਾਏਗੀ। ਲਾਸ਼ ਨੂੰ ਸ਼ਮਸ਼ਾਨਘਾਟ ਲਿਜਾਣ ਲਈ ਐਂਬੂਲੈਂਸ ਅਤੇ ਫਿਰ ਅੰਤਮ ਸਸਕਾਰ ਲਈ ਕੋਈ ਪੈਸੇ ਨਹੀਂ ਲਏ ਜਾਣਗੇ।
ਕਿਵੇਂ ਕੰਮ ਕਰੇਗਾ ਇਹ ਸਿਸਟਮ ?
ਇਸ ਲਈ ਇੱਕ ਹੈਲਪਲਾਈਨ ਨੰਬਰ 8495998495 ਜਾਰੀ ਕੀਤਾ ਗਿਆ ਹੈ, ਜੋ 24 ਘੰਟੇ ਕੰਮ ਕਰੇਗੀ। ਇਸ ਨੰਬਰ ਉੱਤੇ ਹੀ ਅੰਤਮ ਸਸਕਾਰ ਦਾ ਸਮਾਂ ਅਤੇ ਸਥਾਨ ਬਾਰੇ ਤੈਅ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅੰਤਿਮ ਸਸਕਾਰ ਲਈ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਹੈਲਪਲਾਈਨ ਨੰਬਰ 'ਤੇ ਵਟਸਐਪ ਵੀ ਉਪਲੱਬਧ ਹੈ। ਬੁਕਿੰਗ ਕਰਨ ਵੇਲੇ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਸ਼ਮਸ਼ਾਨ ਘਾਟ ਵਿਖੇ ਬੁਲਾਇਆ ਜਾਵੇਗਾ।
ਲੋੜ ਕਿਉਂ ਪਈ ?
ਦਰਅਸਲ ਕੋਰੋਨਾ ਦੀ ਦੂਜੀ ਲਹਿਰ ਨੇ ਕਰਨਾਟਕ 'ਚ ਵੀ ਤਬਾਹੀ ਮਚਾਈ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਰਨਾਟਕ ਨੇ ਵੀ ਮਹਾਂਰਾਸ਼ਟਰ ਨੂੰ ਇੱਕ ਦਿਨ ਵਿੱਚ ਕੋਰੋਨਾ ਦੀ ਮਰੀਜਾ ਪੱਖੋਂ ਹਰਾ ਦਿੱਤਾ ਹੈ। ਕਰਨਾਟਕ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ 35 ਤੋਂ 40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕੀ ਲਗਭਗ 500 ਲੋਕ ਹਰ ਰੋਜ਼ ਮਰ ਰਹੇ ਹਨ। ਦੂਜੇ ਪਾਸੇ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਸਭ ਤੋਂ ਵੱਧ ਮਾਮਲਿਆਂ ਦੀ ਸੂਚੀ ਵਿੱਚ ਪਹੁੰਚ ਗਿਆ ਹੈ। ਇਕੱਲੇ ਬੰਗਲੁਰੂ ਤੋਂ ਹਰ ਰੋਜ਼ 15 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਪ੍ਰੈਲ ਦੇ ਅਖੀਰ ਵਿੱਚ ਇਹ ਅੰਕੜਾ 25 ਹਜ਼ਾਰ ਨੂੰ ਪਾਰ ਕਰ ਗਿਆ ਸੀ। ਅੰਕੜਿਆਂ ਅਨੁਸਾਰ ਇਕੱਲੇ ਬੰਗਲੁਰੂ ਸ਼ਹਿਰੀ ਜ਼ਿਲ੍ਹੇ ਵਿੱਚ ਹਰ ਰੋਜ਼ 250 ਮੌਤਾਂ ਹੋ ਰਹੀਆਂ ਹਨ। ਜਿਸ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।