ਮੁਸਲਿਮ ਫਰੰਟ ਪੰਜਾਬ ਵੱਲੋਂ ਈਦ ਦੇ ਪਵਿੱਤਰ ਦਿਹਾੜੇ ਤੇ ਵੰਡਿਆ ਫ਼ਰੂਟ।

by vikramsehajpal

ਮਾਨਸਾ (ਆਨ ਆਰ ਆਈ ਮੀਡਿਆ) : ਈਦ ਦੇ ਪਵਿੱਤਰ ਦਿਹਾੜੇ ਤੇ ਮੁਸਲਿਮ ਫਰੰਟ ਪੰਜਾਬ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਕੋਰੋਨਾ ਪੀਡ਼ਤ ਮਰੀਜ਼ਾਂ ਦੇ ਵਾਰਸਾਂ ਨੂੰ ਫਲ ਵੰਡੇ ਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇ ਕੇ ਪਿਛਲੇ ਸਮੇਂ ਤੋਂ ਚੱਲ ਰਹੀਆਂ ਸੱਭਿਆਚਾਰਕ ਪਿਰਤਾਂ ਨੂੰ ਪ੍ਰਪੱਕ ਕੀਤਾ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਐਚ ਆਰ ਮੋਫਰ ਸੂਬਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਨੇ ਕਿਹਾ ਕਿ ਈਦ ਦਾ ਦਿਹਾੜਾ ਜਿੱਥੇ ਖੁਦਾਈ ਇਬਾਦਤ ਤੇ ਸ਼ੁਕਰਾਨੇ ਦਾ ਦਿਹਾੜਾ ਹੈ ਉੱਥੇ ਇਹ ਖ਼ੁਸ਼ੀ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹੈ ।ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਮੌਕੇ ਸਮੁੱਚੇ ਕਿਰਤੀ ਵਰਗ ਵੱਲੋਂ ਕਿਰਤ, ਜ਼ਮੀਨ ਤੇ ਜ਼ਮੀਰ ਨੂੰ ਬਚਾਉਣ ਲਈ ਲੜ ਰਹੇ ਲੋਕਾਂ ਤੇ ਕੋਰੋਨਾ ਪੀਡ਼ਤਾਂ ਲਈ ਦੁਆ ਕੀਤੀ। ਕਿਉਂਕਿ ਮਾਨਸਾ ਵਿਖੇ ਪਿਛਲੇ ਕੋਰੋਨਾ ਕਾਲ ਵਿਚ ਛੱਤੀਸਗੜ੍ਹ ਦੀ ਤਬਲੀਗੀ ਜਮਾਤ ਭਾਵ ਧਰਮ ਦੀ ਸਮੁੱਚੇ ਪੰਜਾਬੀ ਭਾਈਚਾਰੇ ਸਮੂਹ ਹਿੰਦੂ ਮੁਸਲਿਮ ਸਿੱਖ ਇਸਾਈ ਭਾਈਚਾਰੇ ਵੱਲੋਂ ਕੀਤੀ ਗਈ ਖ਼ਿਦਮਤ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੀ ਇਤਿਹਾਸਕ ਮਿਸਾਲ ਸਮੁੱਚੀ ਮਾਨਵ ਮਾਨਵਤਾ ਲਈ ਮਾਰਗਦਰਸ਼ਨ ਬਣਦੀ ਹੈ ਇਸ ਮੌਕੇ ਤੇ ਡਾ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਈਦ ਦੇ ਸ਼ੁੱਭ ਮੌਕੇ ਤੇ ਸਮੁੱਚੇ ਭਾਰਤੀਆਂ ਤੇ ਮੁਸਲਿਮ ਸਮਾਜ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਤੇ ਰਵੀ ਖਾਂ ਜ਼ਿਲ੍ਹਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਵੱਲੋਂ ਸਰਬ ਸਾਂਝੀਬਾਲਤਾ ਸਬੰਧੀ ਹੋਏ ਕੋਈ ਕੋਰੋਨਾ ਪੀਡ਼ਤਾਂ ਨਾਲ ਹਮਦਰਦੀ ਦੀ ਅਪੀਲ ਕੀਤੀ ਹੋਰਨਾਂ ਤੋਂ ਇਲਾਵਾ ਰਾਜ ਨਰਾਜ ਖਾਨ ਸਾਬਰ ਖਾਨ ਅਰਨ ਕੁਮਾਰ ਬਿੱਟੂ ਪ੍ਰਧਾਨ ਆਰੰਭ ਜੂਨੀਅਨ ਅਨਿਲ ਕੁਮਾਰ ਹਰ ਹਰ ਮਹਾਂਦੇਵ ਗੁਰਪ੍ਰੀਤ ਸਿੰਘ ਪੁੱਤਰ ਤੇ ਸ਼ਿੰਗਾਰ ਖਾਨ ਨੇ ਵੀ ਈਦ ਦੀ ਵਧਾਈ ਦਿੱਤੀ।