ਚੀਨ ਨੇ ਆਸਟ੍ਰੇਲੀਆ ਨਾਲ ਸਾਰੇ ਵਪਾਰਕ ਸਮਝੌਤਿਆਂ ’ਤੇ ਲਗਾਈ ਰੋਕ,ਦੋਵੇਂ ’ਚ ਵਧਿਆ ਤਣਾਅ

by vikramsehajpal

ਬੀਜਿੰਗ (ਐੱਨ.ਆਰ.ਆਈ. ਮੀਡਿਆ) : ਆਸਟ੍ਰੇਲੀਆ ਦੇ ਤੇਵਰ ਸਖ਼ਤ ਹੋਣ ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਦੇ 2 ਸਮਝੌਤਿਆਂ ਨੂੰ ਰੱਦ ਕਰਨ ਮਗਰੋਂ ਚੀਨ ਤਿਲਮਿਲਾ ਗਿਆ ਹੈ। ਹੁਣ ਉਸਨੇ ਆਸਟ੍ਰੇਲੀਆ ਨੂੰ ਧਮਕਾਉਂਦੇ ਹੋਏ ਵਪਾਰਕ ਸਮਝੌਤਿਆਂ ’ਤੇ ਚੱਲ ਰਹੀਆਂ ਸਾਰੀਆਂ ਸਰਗਰਮੀਆਂ ’ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।

ਚੀਨ ਨੇ ਕਿਹਾ ਕਿ ਉਹ ਸਾਰੀਆਂ ਵਪਾਰਕ ਵਾਰਤਾਵਾਂ ਵੀ ਮੁਅੱਤਲ ਰੱਖੇਗਾ। ਬੀਜਿੰਗ ਨੇ ਆਸਟ੍ਰੇਲੀਆ ਤੋਂ ਕੋਲਾ, ਆਇਰਨ, ਕਣਕ, ਵਾਈਨ ਸਮੇਤ ਕਈ ਸਾਮਾਨਾਂ ਦੀ ਦਰਾਮਦ ਵੀ ਫਿਲਹਾਲ ਬੰਦ ਕਰ ਦਿੱਤੀ ਹੈ। ਚੀਨ ਦੀ ਸਰਕਾਰ ਨੇ ਇਹ ਕਦਮ ਚੁੱਕਦੇ ਹੋਏ ਦੋਸ਼ ਲਗਾਇਆ ਹੈ ਕਿ ਆਸਟ੍ਰੇਲੀਆ ਸੀਤ ਯੁੱਧ ਦੀ ਮਾਨਸਿਕਤਾ ਤੇ ਵਿਚਾਰਕ ਭੇਦਭਾਵ ਕਰਦੇ ਹੋਏ ਸਾਧਾਰਨ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੀਨ ਹੁਣ ਸਾਰੇ ਵਪਾਰਕ ਸਮਝੌਤਿਆਂ ’ਤੇ ਰੋਕ ਲਗਾ ਰਿਹਾ ਹੈ।
ਚੀਨ ਦਾ ਅਜਿਹਾ ਹੀ ਹਮਲਾਵਰ ਰਵੱਈਆ ਕੁਝ ਹੋਰ ਦੇਸ਼ਾਂ ਦੀ ਸਰਕਾਰ ਨਾਲ ਬਣਿਆ ਹੋਇਆ ਹੈ। ਉਸਦੇ ਭਾਰਤ ਸਮੇਤ ਕਈ ਦੇਸ਼ਾਂ ਨਾਲ ਸਰਹੱਦ ਵਿਵਾਦ ਤੇ ਹੋਰ ਮਾਮਲਿਆਂ ’ਚ ਸਬੰਧ ਬਿਲਕੁਲ ਹੇਠਲੇ ਪੱਧਰ ’ਤੇ ਆ ਗਏ ਹਨ।