ਅੰਮ੍ਰਿਤਸਰ (ਦੇਵ ਇੰਦਰਜੀਤ) : ਨੌਜਵਾਨ ਨੇ ਪਹਿਲਾਂ ਅੰਮ੍ਰਿਤਸਰ ਦੀ ਇਕ ਲੜਕੀ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਇਆ ਤੇ ਫਿਰ ਮਨਮਾਨੀਆਂ ਹਰਕਤਾਂ ਕਰਨ ਲੱਗਾ। ਬੀਤੇ ਮੰਗਵਲਾਰ ਨੂੰ ਨੌਜਵਾਨ ਲੜਕੀ ਨੂੰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਇਕ ਹੋਟਲ 'ਚ ਲੈ ਗਿਆ ਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ। ਸਿਵਲ ਹਸਪਤਾਲ 'ਚ ਕਰਵਾਏ ਗਏ ਮੈਡੀਕਲ 'ਚ ਵੀ ਜਬਰ ਜਨਾਹ ਦੀ ਪੁਸ਼ਟੀ ਹੋ ਚੁੱਕੀ ਹੈ।
ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਦੇ ਦੋਸ਼ ਵਿਚ ਛੇਹਰਟਾ ਦੇ ਖਾਪਰਖੇੜੀ ਪਿੰਡ ਨਿਵਾਸੀ ਜੁਗਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਪੀੜਤਾ ਨੂੰ ਮੰਗਲਵਾਰ ਦੁਪਹਿਰੇ ਇਕ ਹੋਟਲ 'ਚ ਲੈ ਗਿਆ ਤੇ ਉੱਥੇ ਜਾ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸਿਵਲ ਹਸਪਤਾਲ 'ਚ ਕਰਵਾਏ ਗਏ ਮੈਡੀਕਲ 'ਚ ਵੀ ਜਬਰ ਜਨਾਹ ਦੀ ਪੁਸ਼ਟੀ ਹੋ ਚੁੱਕੀ ਹੈ।
ਓਧਰ, ਥਾਣਾ ਇੰਚਾਰਜ ਸਬ ਇੰਸੈਪਕਟਰ ਰੋਬਿਨ ਹੰਸ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਮਟਾਲਾ ਦੇ ਇਕ ਇਲਾਕੇ ਦੀ ਰਹਿਣ ਵਾਲੀ ਲੜਕੀ (19) ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਜੁਗਰਾਜ ਸਿੰਘ ਨਾਲ ਹੋਈ ਸੀ। ਮੁਲਜ਼ਮ ਨੇ ਉਸ ਨੂੰ ਦੱਸਿਆ ਸੀ ਕਿ ਉਹ ਖਾਪੜਖੇੜੀ ਪਿੰਡ 'ਚ ਰਹਿੰਦਾ ਹੈ ਤੇ ਛੇਹਰਟਾ 'ਚ ਇਕ ਸ਼ੀਸ਼ੇ ਤਿਆਰ ਕਰਨ ਵਾਲੀ ਫੈਕਟਰੀ 'ਚ ਨੌਕਰੀ ਕਰਦਾ ਹੈ। ਇਸ ਤੋਂ ਬਾਅਦ ਦੋਵੇਂ ਆਪਸ ਵਿਚ ਖੂਬ ਗੱਲਾਂ-ਬਾਤਾਂ ਕਰਨ ਲੱਗੇ, ਪਰ ਲੜਕੀ ਨੂੰ ਆਭਾਸ ਨਾ ਹੋਇਆ ਕਿ ਲੜਕਾ ਉਸ ਨੂੰ ਜਾਲ ਵਿਚ ਫਸਾ ਰਿਹਾ ਹੈ।
ਮੁਲਜ਼ਮ ਨੇ ਉਸ ਨੂੰ ਪਹਿਲਾਂ ਆਪਣੇ ਪਿਆਰ ਦੇ ਜਾਲ ਵਿਚ ਫਸਾਇਆ ਤੇ ਫਿਰ ਵਿਆਹ ਕਰਨ ਦੀ ਗੱਲ ਕਰਨ ਲੱਗਾ। ਲੜਕੀ ਦੇ ਮੁਤਾਬਿਕ ਮੰਗਲਵਾਰ ਨੂੰ ਮੁਲਜ਼ਮ ਉਸ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਇਕ ਹੋਟਲ 'ਚ ਲੈ ਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਜੁਗਰਾਜ ਸਿੰਘ ਨੇ ਉੱਥੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਜਦੋਂ ਉਸ ਨੇ ਉੱਥੋਂ ਭੱਜ ਜਾਣ ਦਾ ਯਤਨ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਹੋਟਲ ਛੱਡ ਕੇ ਫਰਾਰ ਹੋ ਗਿਆ ਤੇ ਉਸ ਨੂੰ ਕਿਸੇ ਤਰ੍ਹਾਂ ਪਰਿਵਾਰ ਕੋਲ ਪਹੁੰਚ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ।