ਕੋਰੋਨਾ ਦੇ ਚਲਦੇ ਪਹਿਲੇ ਲੋਕ ਡਾਊਨ ਅਤੇ ਕਰਫਿ. ਦੋਰਾਨ 23 ਕਰੋੜ ਭਾਰਤੀ ਗ਼ਰੀਬੀ ਰੇਖਾਂ ਤੋਂ ਥੱਲੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੋਰੋਨਾ ਮਹਾਂਮਾਰੀ ਨੇ ਆਮ ਲੋਕਾਂ ਰੋਜ਼ਾਨਾ ਜ਼ਿੰਦਗੀ ਤੇ ਬੋਹੋਤ ਵੱਡਾ ਵਾਰ ਕੀਤਾ ਹੈ। ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਤੇ ਲਾਕਡਾਊਨ ਤੋਂ ਬਾਅਦ ਲੜਖੜਾਈ ਆਰਥਿਕ ਵਿਵਸਥਾ ਤੋਂ ਬਾਅਦ ਪਿਛਲੇ ਇਕ ਸਾਲ 'ਚ 23 ਕਰੋੜ ਭਾਰਤੀ ਗ਼ਰੀਬ ਹੋ ਗਏ ਹਨ। ਪੇਂਡੂ ਖੇਤਰ ਤੋਂ ਵੱਧ ਗ਼ਰੀਬੀ ਦਾ ਅਸਰ ਸ਼ਹਿਰ 'ਚ ਹੋਇਆ ਹੈ। ਮਹਾਮਾਰੀ ਦੌਰਾਨ 23 ਕਰੋੜ ਲੋਕ ਅਜਿਹੇ ਹਨ, ਜਿਹੜੇ ਰਾਸ਼ਟਰੀ ਘੱਟੋ ਘੱਟ ਮਜ਼ਦੂਰੀ ਹੱਦ ਤੋਂ ਵੀ ਹੇਠਾਂ ਆ ਗਏ ਹਨ।

ਇਹ ਅੰਕੜੇ ਅਨੂਪ ਸੱਤਪਥੀ ਕਮੇਟੀ ਦੀ 375 ਰੁਪਏ ਪ੍ਰਤੀਦਿਨ ਦੀ ਮਜ਼ਦੂਰੀ ਨੂੰ ਆਧਾਰ ਬਣਾ ਕੇ ਕੱਢੇ ਗਏ ਹਨ। ਰਿਪੋਰਟ ਮੁਤਾਬਕ ਮਹਾਮਾਰੀ ਦਾ ਅਸਰ ਹਰ ਵਰਗ 'ਤੇ ਪਿਆ ਹੈ, ਪਰ ਇਸ ਦਾ ਸਭ ਤੋਂ ਵੱਧ ਕਹਿਰ ਗ਼ਰੀਬ ਪਰਿਵਾਰਾਂ 'ਤੇ ਪਿਆ ਹੈ। ਪਿਛਲੇ ਸਾਲ ਅਪ੍ਰੈਲ ਤੇ ਮਈ 'ਚ ਸਭ ਤੋਂ ਗ਼ਰੀਬ ਲੋਕਾਂ 'ਚੋਂ ਵੀਹ ਫ਼ੀਸਦੀ ਪਰਿਵਾਰਾਂ ਦੀ ਆਮਦਨ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

ਜਿਹੜੇ ਧਨੀ ਹਨ, ਉਨ੍ਹਾਂ ਨੂੰ ਵੀ ਆਪਣੀ ਆਮਦਨ 'ਚ ਪਹਿਲਾਂ ਦੇ ਮੁਕਾਬਲੇ ਇਕ ਵੱਡੇ ਹਿੱਸਾ ਦਾ ਨੁਕਸਾਨ ਹੋਇਆ। ਪਿਛਲੇ ਸਾਲ ਮਾਰਚ ਤੋਂ ਲੈ ਕੇ ਅਕਤੂਬਰ ਤਕ ਦੇ ਕਰੀਬ ਅੱਠ ਮਹੀਨਿਆਂ 'ਚ ਹਰ ਪਰਿਵਾਰ ਨੂੰ ਦੋ ਮਹੀਨਿਆਂ ਦੀ ਆਮਦਨ ਗੁਆਉਣੀ ਪਈ। ਡੇਢ ਕਰੋੜ ਅਜਿਹੇ ਕਾਮੇ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਅੰਤ ਤਕ ਕੋਈ ਕੰਮ ਨਹੀਂ ਮਿਲਿਆ। ਇਸ ਦੌਰਾਨ ਔਰਤਾਂ ਦੇ ਰੁਜ਼ਗਾਰ 'ਤੇ ਵਧੇਰੇ ਅਸਰ ਪਿਆ। ਲਾਕਡਾਊਨ ਦੌਰਾਨ 47 ਫ਼ੀਸਦੀ ਔਰਤਾਂ ਨੂੰ ਸਥਾਈ ਤੌਰ 'ਤੇ ਆਪਣੀ ਨੌਕਰੀ ਛੱਡਣੀ ਪਈ।