by vikramsehajpal
ਅੰਮ੍ਰਿਤਸਰ (ਦੇਵ ਇੰਦਰਜੀਤ) : ਹਵਾਈ ਅੱਡੇ ਤੋਂ ਆਬਕਾਰੀ ਵਿਭਾਗ ਵਲੋਂ ਦੁਬਈ ਤੋਂ ਪਹੁੰਚੇ ਯਾਤਰੀ ਤੋਂ 56 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਵਲੋਂ ਸੋਨਾ ਆਪਣੇ ਬੂਟਾਂ ‘ਚ ਲੁਕਾ ਲਿਆਂਦਾ ਗਿਆ ਸੀ। ਆਬਾਕਾਰੀ ਵਿਭਾਗ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਸੀ ਕਿ ਇਕ ਯਾਤਰੀ ਆਪਣੇ ਨਾਲ ਸੋਨੇ ਦੀ ਖੇਪ ਲੈ ਕੇ ਆ ਰਿਹਾ ਹੈ ਅਤੇ ਕਸਟਮ ਡਿਊਟੀ ਚੋਰੀ ਕਰਨ ਦੀ ਕੋਸ਼ਿਸ਼ ’ਚ ਹੈ। ਇਸ ਸੂਚਨਾ ਦੇ ਆਧਾਰ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਚੈਕਿੰਗ ਦੌਰਾਨ ਏਅਰਪੋਰਟ ’ਤੇ ਦੁਬਈ ਤੋਂ ਆਏ ਇਕ ਯਾਤਰੀ ਦੇ ਬੂਟ ਦੇਖਣ ’ਚ ਸਧਾਰਨ ਬੂਟਾਂ ਵਾਂਗ ਜਾਪ ਰਹੇ ਸਨ। ਉਕਤ ਵਿਅਕਤੀ ਦੇ ਬੂਟਾਂ ਨੂੰ ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਚੈੱਕ ਕੀਤਾ ਤਾਂ ਉਸ ’ਚ ਲੁਕਾਇਆ ਸੋਨਾ ਉਨ੍ਹਾਂ ਨੇ ਜ਼ਬਤ ਕਰ ਲਿਆ। ਫਿਲਹਾਲ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ