by vikramsehajpal
ਦਿੱਲੀ (ਦੇਵ ਇੰਦਰਜੀਤ) : ਵਰੁਣ ਚਕਰਵਰਤੀ ਅਤੇ ਸੰਦੀਪ ਵਰੀਅਰ ਕੋਰੋਨਾ ਦੀ ਲਪੇਟ ਵਿਚ ਆਏ ਹਨ ਅਤੇ ਹੁਣ ਰਾਇਲ ਚੈਲੇਂਜ਼ਰਸ ਬੈਂਗਲੋਰ ਦੀ ਟੀਮ ਕੇ.ਕੇ.ਆਰ. ਖ਼ਿਲਾਫ਼ ਮੈਦਾਨ ’ਤੇ ਉਤਰਨ ਤੋਂ ਡਰ ਰਹੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਅੱਜ ਸ਼ਾਮ ਖੇਡਿਆ ਜਾਣ ਵਾਲਾ ਆਈ.ਪੀ.ਐਲ. 30ਵਾਂ ਮੈਚ ਟਲ ਕਦਾ ਹੈ। ਦਰਅਸਲ ਕੇ.ਕੇ.ਆਰ. ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਜ਼ਿਕਰਯੋਗ ਹੈ ਕੀ ਚੇਨਈ ਦੇ ਵੀ 3 ਖਿਡਾਰੀ ਹੁਣ ਕੋਰੋਨਾ ਪੋਜ਼ੀਟਿਵ ਅਵ ਗਏ ਹਨ। ਜਿਸ ਨਾਲ ਹੁਣ ਆਈ ਪੀ ਐਲ ਉੱਤੇ ਖਤਰੇ ਦੀ ਘੰਟੀ ਮੰਡਰਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਈ ਪੀ ਐਲ ਟਲ ਵੀ ਸਕਦਾ ਹੈ।ਇਸ ਲਈ ਮੈਨੇਜਮੈਂਟ ਨੇ ਬਾਕੀ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਹੈ।