ਟੋਰਾਂਟੋ (ਦੇਵ ਇੰਦਰਜੀਤ) : ਕੈਨੇਡਾ ਤੋਂ ਇਕ ਅੰਤਰਰਾਸ਼ਟਰੀ ਵਿਦਿਆਰਥੀ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਵਿਦਿਆਰਥੀ ਮੋਗਾ ਜ਼ਿਲੇ ਦੇ ਪਿੰਡ ਚੜਿਕ ਨਾਲ ਸਬੰਧ ਰੱਖਦਾ ਸੀ ਤੇ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਚ ਰਹਿ ਰਿਹਾ ਸੀ। ਬੀਤੇ ਦਿਨ ਉਸ ਨੇ ਰੇਲਗੱਡੀ ਮੁਹਰੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਨੇ ਇਹ ਖੌਫਨਾਕ ਕਦਮ ਆਰਥਿਕ ਅਤੇ ਇਮੀਗ੍ਰੇਸ਼ਨ ਸਬੰਧਿਤ ਮੁਸ਼ਕਲਾਂ ਚੁੱਕਿਆ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋਂ ਵੀ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਸੀ। ਲਵਪ੍ਰੀਤ ਸਿੰਘ ਸਾਲ 2018 ਵਿਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਟਰਾਂਟੋ ਗਿਆ ਸੀ ਤੇ ਸੇਨਟੀਨੀਅਲ ਕਾਲਜ ਵਿਚ ਪੜਾਈ ਕਰ ਰਿਹਾ ਸੀ।
ਪੁਲਸ ਵੱਲੋਂ ਇਹ ਜਾਣਕਾਰੀ ਅਪ੍ਰੈਲ 28, 2021 ਨੂੰ ਦਿੱਤੀ ਗਈ ਹੈ। ਨੌਜਵਾਨ ਦੇ ਦੋਸਤਾਂ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਨੌਜਵਾਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨਾਲ ਸਬੰਧਿਤ ਸੀ ਤੇ ਕੈਨੇਡਾ ਵਿਚ ਵੀ ਆਰਥਿਕ ਤੇ ਇਮੀਗ੍ਰੇਸ਼ਨ ਸਮੱਸਿਆਵਾਂ ਨਾਲ ਜੂਝ ਰਿਹਾ ਸੀ।