ਸ਼੍ਰੀਨਗਰ (ਆਫਤਾਬ ਅਹਿਮਦ) - ਸ਼੍ਰੀਨਗਰ ਦੇ ਹੰਦਵਾੜਾ ਵਾਸੀ 11 ਸਾਲਾਂ ਤੋਂ ਭੇਦਭਰੀ ਹਾਲਤ 'ਚ ਲਾਪਤਾ ਇਕ ਨੌਜਵਾਨ ਨੂੰ ਵਿੱਲਗਾਮ ਪੁਲਿਸ ਨੇ ਵੀਰਵਾਰ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ।
ਐਸਐਚਓ ਵਿੱਲਗਾਮ ਇਫਤਿਖਾਰ ਅਹਿਮਦ ਨੇ ਨੌਜਵਾਨਾਂ ਨੂੰ ਪਰਿਵਾਰ ਹਵਾਲੇ ਕਰਦਿਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਮੁਹੰਮਦ ਅਸ਼ਰਫ ਚੌਹਾਨ (24) ਪੁੱਤਰ ਫਜ਼ਲ ਦੀਨ ਚੌਹਾਨ ਦਸੰਬਰ 2010 ਵਿੱਚ ਵਿਚ ਉੱਤਰ-ਕਸ਼ਮੀਰ ਦੇ ਹੰਦਵਾੜਾ ਵਿਚ ਵਿੱਲਗਾਮ ਦੇ ਸੋਚਲਦਾਰੀ ਵਿਚ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਉਹਨਾਂ ਦਸਿਆ ਕਿ ਪਰਿਵਾਰ ਨੇ ਸੋਚਿਆ ਕਿ ਉਹਨਾਂ ਦਾ ਘਰ ਸੰਘਣੇ ਜੰਗਲਾਂ ਵਾਲੇ ਫਸਲੀ ਖੇਤਰ 'ਚ ਹੈ ਹੋ ਸਕਦੈ ਉਹਨਾਂ ਦਾ ਪੁੱਤਰ ਕਿਸੇ ਜੰਗਲੀ ਜਾਨਵਰ ਸ਼ਿਕਾਰ ਬਣ ਗਿਆ ਹੋਵੇ।
ਐਸਐਚਓ ਨੇ ਦੱਸਿਆ ਕਿ ਹਾਲਾਂਕਿ ਕੁਝ ਤਿੰਨ ਮਹੀਨੇ ਪਹਿਲਾਂ ਹੀ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਨੌਜਵਾਨ ਮੁਹੰਮਦ ਅਸ਼ਰਫ ਜ਼ਿੰਦਾ ਹੈ। ਅਧਿਕਾਰੀ ਨੇ ਦੱਸਿਆ, “ਸਬੰਧਤ ਐਸ ਐਸ ਪੀ ਅਤੇ ਐਸ ਪੀ ਦੇ ਸਮੂਹਕ ਯਤਨਾਂ ਨਾਲ ਹਰ ਸੰਭਵ ਮਨੁੱਖੀ ਸਰੋਤਾਂ ਦੀ ਵਰਤੋਂ ਕਰ ਅਸੀਂ ਉਸਨੂੰ ਸ਼੍ਰੀਨਗਰ ਤੋਂ ਵਾਪਸ ਲਿਆਉਣ ਦੇ ਯੋਗ ਹੋਏ। ”