ਘਰ ਘਰ ਨੌਕਰੀ ਦੇਣ ਵਾਲੀ ਸਰਕਾਰ ਦੇ ਰਾਜ ਵਿੱਚ ਮਜ਼ਬੂਰਨ ਦੁੱਖੀ ਹੋ ਬੰਦ ਕਰਨੇ ਪੈ ਰਹੇ ਹਨ ਕਾਰੋਬਾਰ

by vikramsehajpal

ਮਾਨਸਾ (ਐੱਨ.ਆਰ.ਆਈ. ਮੀਡਿਆ)- ਇੱਕ ਪਾਸੇ ਤਾਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਘਰ-ਘਰ ਨੌਕਰੀ ਦੇ ਵਾਅਦੇ ਕੀਤੇ ਸਨ ਤੇ ਪਰਲ ਕੰਪਨੀ ਵਿੱਚ ਫੱਸਿਆ ਲੋਕਾਂ ਦਾ ਪੈਸਾ ਵਿਆਜ਼ ਸਮੇਤ ਵਾਪਿਸ ਕਰਵਾਉਣ ਦੀ ਗੱਲ ਕਹੀ ਸੀ। ਪਰ ਅੱਜ ਦੂਜੇ ਪਾਸੇ ਕਾਂਗਰਸ ਸਰਕਾਰ ਦੇ ਚੱਲਦੇ ਸਾਨੂੰ ਮਜ਼ਬੂਰਨ ਦੁੱਖੀ ਹੋ ਕੇ ਆਪਣੇ ਕਾਰੋਬਾਰ ਵੀ ਬੰਦ ਕਰਨੇ ਪੈ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘਵਾਲਾ ਨੇ ਕਹੇ।

ਖੋਖਰ ਰੋਡ ਮਾਨਸਾ ਉੱਪਰ ਕਈ ਐਗਰੀਕਲੱਚਰ ਵਰਕਸ਼ਾਪਾ ਹਨ। ਜਿਨ੍ਹਾਂ ਵਿੱਚ ਇਕ ਐਗਰੀਕਲਚਰ ਵਰਕਸ਼ਾਪ ਮਿਸਤਰੀ ਹਰਪ੍ਰੀਤ ਸਿੰਘ ਦੀ ਵੀ 01-01-2012 ਤੋਂ ਖੋਖਰ ਰੋਡ ਮਾਨਸਾ ਤੇ ਸਥਿਤ ਹੈ। ਜਿਸ ਦਾ ਐਸ.ਪੀ. ਕੁਨੈਕਸ਼ਨ ਖਾਤਾ ਨੰ. B43SP540068K ਹੈ ਦੀਆਂ ਦੋ ਰੀਡੀਗਾਂ KWH ਅਤੇ KVHR ਕਿਸੇ ਇਕ ਜੇ.ਈ ਦੀ ਰੰਜਿਸ਼ ਕਾਰਨ ਲੈ ਕੇ ਬਿੱਲ ਤੋਂ ਬਿਨ੍ਹਾਂ ਪਾਵਰ ਫੈਕਟਰ ਸਰਚਾਰਜ 8561/- ਰੂਪੈ ਪ੍ਰਤੀ ਮਹੀਨਾ ਵਾਧੂ ਭਰਾਇਆ ਜਾਣ ਲੱਗਾ। ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲੇ ਨੇ ਕਿਹਾ ਕਿ ਇਸਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਕਾਨੂੰਨ ਸਭ ਵਾਸਤੇ ਬਰਾਬਰ ਹਨ। ਤਾਂ ਸਾਰੀਆਂ ਵਰਕਸ਼ਾਪਾਂ ਤੋਂ 2 ਰੀਡੀਗਾਂ ਲਈਆ ਜਾਣ ਤੇ ਸਭ ਤੋਂ ਪਾਵਰ ਫੈਕਟਰ ਸਰਚਾਰਜ ਭਰਾਇਆ ਜਾਵੇ। ਪਰ ਬਾਕੀ ਵਰਕਸ਼ਾਪਾਂ ਤੋਂ ਇਕ ਹੀ ਰੀਡੀਗ ਲਈ ਜਾਂਦੀ ਰਹੀ ਸੀ। ਮੈਨੂੰ ਇੱਕਲੇ ਨੂੰ ਲਗਾਤਾਰ ਕਈ ਮਹੀਨੇ ਤੰਗ ਪ੍ਰੇਸ਼ਾਨ ਕਰਨ ਲਈ ਇਹ ਪਾਵਰ ਫੈਕਟਰ ਸਰਚਾਰਜ ਲਗਦਾ ਰਿਹਾ ਜਿਸ ਤਹਿਤ ਮੈਥੋਂ ਬਿਜਲੀ ਬਿੱਲ ਤੋਂ ਬਿਨ੍ਹਾਂ 33634/- ਰੂਪੈ ਵਾਧੂ ਭਰਾਏ ਗਏ। ਫਿਰ ਜਦ ਮੈਂ ਅੱਕ ਥੱਕ ਕੇ ਮੈਨੂੰ ਵਰਕਸ਼ਾਪ ਬੰਦ ਕਰਨੀ ਚਾਹੀ ਤਾਂ ਮੇਰਾ ਐਸ.ਪੀ. ਕੁਨੈਕਸ਼ਨ ਕਮਰੀਸ਼ਲ ਵਿੱਚ ਬਦਲ ਦਿੱਤਾ ਗਿਆ। ਜਿਸਦਾ ਬਿਜਲੀ ਬਿੱਲ ਵੀ ਬਹੁਤ ਜ਼ਿਆਦਾ ਆਉਂਦਾ ਹੈ। ਇਸ ਸਭ ਦੀ ਜਾਣਕਾਰੀ ਮੈਂ ਲਿਖਤੀ ਰੂਪ ਵਿੱਚ ਬਿਜਲੀ ਮਹਿਕਮੇ ਦੇ ਐਸ.ਡੀ.ਓ. ਮਾਨਸਾ, ਐਕਸ.ਈ.ਐਨ. ਮਾਨਸਾ ਤੇ ਚੇਅਰਮੈਨ ਪਟਿਆਲਾ ਨੂੰ ਵੀ ਕਈ ਵਾਰ ਦੇ ਚੁੱਕਾ ਹਾਂ।

ਪਰ ਮੈਨੂੰ ਅੱਜ ਤੱਕ ਕਿਸੇ ਨੇ ਵੀ ਕੋਈ ਇਨਸਾਫ਼ ਨਹੀਂ ਦਿਵਾਇਆ। ਇਸ ਕਰਕੇ ਮੈਂ ਬਿਜਲੀ ਮਹਿਕਮੇ ਦੀ ਧੱਕੇਸ਼ਾਹੀ ਕਾਰਨ 01-05-2021 ਨੂੰ ਆਪਣੀ ਵਰਕਸ਼ਾਪ ਬੰਦ ਕਰ ਰਿਹਾ ਹਾਂ। ਤੇ ਬਿਜਲੀ ਕੁਨੈਕਸ਼ਨ ਕਟਵਾਉਣ ਲਈ ਮਜ਼ਬੂਰ ਹਾਂ ਮੇਰੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਬਿਜਲੀ ਮਹਿਕਮਾ ਮਾਨਸਾ ਜਿੰਮੇਵਾਰ ਹੈ। ਕੈਪਟਨ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਕ ਤਾਂ ਕਰੋਨਾ ਕਾਰਨ ਮੱਧਵਰਗੀ ਤੇ ਗਰੀਬ ਲੋਕ ਆਰਥਿਕ ਤੰਗੀ ਝੱਲਕੇ ਖ਼ੁਦਕਸ਼ੀਆਂ ਵੱਲ ਵੱਧ ਰਹੇ ਹਨ ਤੇ ਦੂਜੇ ਇਸ ਤਰ੍ਹਾਂ ਬਿਜਲੀ ਮਹਿਕਮੇ ਦੀਆਂ ਬੇਨਿਜਮੀਆਂ ਕਾਰਨ ਲੋਕ ਆਪਣੇ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਹਨ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦੂਜੇ ਵਾਅਦੇ ਕਿ ਪਰਲਜ ਕੰਪਨੀ ਵਿੱਚੋਂ ਪਹਿਲ ਦੇ ਆਧਾਰ ਤੇ ਸਰਕਾਰ ਬਣਦਿਆ ਹੀ ਪੰਜਾਬ ਦੇ ਨਿਵੇਸ਼ਕਾ ਦੇ ਪੈਸੇ ਵਿਆਜ ਸਮੇਤ ਵਾਪਿਸ ਕਰਵਾਂਗਾ ਉਦੋਂ ਖੋਖਲੇ ਸਿੱਧ ਹੁੰਦੇ ਹਨ ਜਦੋਂ ਕਿ ਅੱਜ ਵੀ ਪੰਜਾਬ ਵਿੱਚ ਪਰਲਜ ਕੰਪਨੀ ਦੀਆਂ ਜ਼ਮੀਨਾਂ ਉਪਰ ਸੱਤ੍ਹਾਂਧਾਰੀ ਧਿਰ ਦੇ ਲੋਕਾਂ ਦੇ ਨਿਜ਼ਾਇਜ ਕਬਜ਼ੇ ਹਨ ਗਰੀਬ ਨਿਵੇਸ਼ਕ ਜਿਨ੍ਹਾਂ ਦੇ ਪਰਲਜ ਕੰਪਨੀ ਵਿੱਚ ਪੈਸੇ ਜਮ੍ਹਾਂ ਹਨ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਕੈਪਟਨ ਸਾਹਿਬ ਧਿਆਨ ਦਿਓ, ਕਾਨੂੰਨ ਸਭ ਲਈ ਬਰਾਬਰ ਹਨ।