ਦੇਹਰਾਦੂਨ (ਦੇਵ ਇੰਦਰਜੀਤ) : ਉੱਤਰਾਖੰਡ ’ਚ ਇਕ ਵਾਰ ਫਿਰ ਤੋਂ ਵੱਡੀ ਤ੍ਰਾਸਦੀ ਵਾਪਰ ਗਈ ਹੈ। ਉੱਤਰਾਖੰਡ ’ਚ ਚਮੋਲੀ ਨਾਲ ਲੱਗਦੀ ਭਾਰਤ-ਚੀਨ ਦੀ ਸਰਹੱਦ ’ਤੇੇ ਗਲੇਸ਼ੀਅਰ ਟੁੱਟਣ ਕਾਰਨ ਭਾਰਤੀ ਫ਼ੌਜ ਨੇ 8 ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ 6 ਦੀ ਹਾਲਤ ਗੰਭੀਰ ਹੈ। ਫ਼ੌਜ ਨੇ ਕਰੀਬ 384 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਭਾਰਤੀ ਫ਼ੌਜ ਦੇ ਵਧੀਕ ਜਨਰਲ ਡਾਇਰੈਕਟਰ ਜਨ ਸੰਪਰਕ ਨੇ ਟਵਿੱਟਰ ਜ਼ਰੀਏ ਦੱਸਿਆ ਕਿ ਹੁਣ ਤੱਕ ਕੁੱਲ 384 ਵਿਅਕਤੀ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ। ਰਾਹਤ ਕੰਮ ਜਾਰੀ ਹੈ। ਦੱਸ ਦੇਈਏ ਕਿ ਭਾਰਤ-ਚੀਨ ਦੀ ਸਰਹੱਦ ’ਤੇੇ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਇਸ ਕੁਦਰਤੀ ਆਫ਼ਤ ਤੋਂ 384 ਲੋਕਾਂ ਨੂੰ ਸੁਰੱਖਿਆ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ’ਚ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਲਾਕੇ ਵਿਚ ਕਾਫੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕੰਮਾਂ ’ਚ ਫ਼ੌਜ ਅਤੇ ਐੱਸ. ਡੀ. ਆਰ. ਐੱਫ. ਮਿਲ ਕੇ ਕੰਮ ਕਰ ਰਹੇ ਹਨ। ਫ਼ੌਜ ਅਤੇ ਐੱਸ. ਡੀ. ਆਰ. ਐੱਫ. ਤੋਂ ਮਿਲੀ ਜਾਣਕਾਰੀ ਮੁਤਾਬਕ ਮੌਸਮ ਦੇ ਵਧੇਰੇ ਖਰਾਬ ਹੋਣ ਅਤੇ ਬਰਫ਼ਬਾਰੀ ਕਾਰਨ ਕਈ ਥਾਵਾਂ ’ਤੇ ਰਾਹ ਬੰਦ ਹੋ ਗਿਆ। ਜਿਸ ਕਾਰਨ ਰਾਹਤ ਅਤੇ ਬਚਾਅ ਟੀਮ ਨੂੰ ਪਹੁੰਚਣ ’ਚ ਸਮਾਂ ਲੱਗਾ। ਖ਼ਬਰ ਮਿਲਦੇ ਹੀ ਫ਼ੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ।
by vikramsehajpal