ਬਾਂਦੀਪੋਰਾ (ਆਫਤਾਬ ਅਹਿਮਦ)- ਜੰਮੂ-ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਹਾਜਿਨ ਖੇਤਰ ਵਿੱਚ ਅੱਤਵਾਦੀ ਸੰਗਠਨ ਟੀਆਰਐਫ ਦੇ 2 ਗਰਾਉਂਡ ਵਰਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਗੈਰਕਾਨੂੰਨੀ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਕ ਭਰੋਸੇਯੋਗ ਸੂਤਰਾਂ ਤੋਂ ਮਿਲੀ ਇੰਪੁੱਟ ਮਿਲੀ ਸੀ ਕਿ ਕੁਝ ਵਿਅਕਤੀ ਅੱਤਵਾਦੀਆਂ ਦੀ ਸਹਾਇਤਾ ਕਰਨ ਵਿਚ ਸ਼ਾਮਲ ਹਨ, ਜਿਸ ਤੇ ਬਾਂਡੀਪੋਰਾ ਪੁਲਿਸ, 14 ਆਰਆਰ ਅਤੇ 3 ਬੀ ਐਨ ਸੀਆਰਪੀਐਫ ਦੀ ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਟੀਆਰਐਫ ਸੰਗਠਨ ਦੇ ਅੱਤਵਾਦੀ ਮੇਡਿਉਲ਼ ਦਾ ਪਰਦਾਫਾਸ਼ ਕੀਤਾ ਹੈ ।
ਉਨ੍ਹਾਂ ਦੱਸਿਆ ਕਿ ਪੂਰੀ ਜਾਂਚ ਅਤੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਟੀਆਰਐਫ ਦੇ ਗਰਾਉਂਡ ਵਰਕਰਾਂ ਮੁਸ਼ਤਾਕ ਅਹਿਮਦ ਪਰੇਰੇ ਪੁੱਤਰ ਬਸ਼ੀਰ ਅਹਿਮਦ ਪਰੇਰੇ ਵਾਸੀ ਗੁੰਡਪੋਰਾ ਰਾਮਪੋਰਾ ਅਤੇ ਸਾਜਦ ਅਹਿਮਦ ਸੋਫੀ ਪੁੱਤਰ ਗੁਲਾਮ ਮੁਹੰਮਦ ਸੋਫੀ ਵਾਸੀ ਸੋਫੀਗੰਡ ਤ੍ਰਾਲ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਅਤੇ ਟੀਆਰਐਫ ਦੇ ਅੱਤਵਾਦੀਆਂ ਨੂੰ ਪਨਾਹ ਅਤੇ ਲੌਜਿਸਟਿਕ ਮੁਹੱਈਆ ਕਰਵਾਉਣਾ ਦਾ ਦੋਸ਼ੀ ਪਾਈਆਂ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਅਰਗਾਮ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ