ਅੰਮ੍ਰਿਤਸਰ (ਦੇਵ ਇੰਦਰਜੀਤ) : ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਬੀਤੇ ਕੱਲ੍ਹ 133 ਸ਼ਰਧਾਲੂਆਂ ਦੇ ਕੋਵਿਡ ਦੇ ਸੈਂਪਲ ਸਿਹਤ ਵਿਭਾਗ ਪੰਜਾਬ ਦੀਆਂ ਟੀਮਾਂ ਵੱਲੋਂ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। 128 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਅੱਜ ਪੰਜ ਹੋਰ ਸ਼ਰਧਾਲੂ ਪੌਜ਼ੇਟਿਵ ਹੋਣ ਕਰਕੇ ਕੱਲ੍ਹ ਪਾਕਿਸਤਾਨ ਨਹੀਂ ਜਾ ਸਕਣਗੇ।
ਦੱਸ ਦੇਈਏ ਕਿ ਤਿੰਨ ਸ਼ਰਧਾਲੂ ਪਹਿਲਾਂ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਜਾ ਚੁੱਕੇ ਹਨ।ਹੁਣ ਕੁੱਲ੍ਹ 8 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਹੋ ਗਏ ਹਨ।ਇਸ ਤੋਂ ਪਹਿਲਾਂ ਬੀਤੇ ਦਿਨੀਂ ਸਿਹਤ ਵਿਭਾਗ ਵੱਲੋਂ 9 ਅਪ੍ਰੈਲ ਨੂੰ 46 ਸ਼ਰਧਾਲੂਆਂ ਦੇ ਸੈਂਪਲਾਂ ਦੀ ਰਿਪੋਰਟ ਜਾਰੀ ਕੀਤੀ ਸੀ, ਜਿਨਾਂ 'ਚੋਂ 3 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ।
ਓਥੇ ਹੀ ਹੁਣ ਤਕ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਸ਼੍ਰੋਮਣੀ ਕਮੇਟੀ ਦਫ਼ਤਰ 'ਚ ਲਏ ਕੁਲ 234 ਸੈਂਪਲਾਂ 'ਚੋਂ 232 ਸੈਂਪਲਾਂ ਨੂੰ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਭੇਜਿਆ ਸੀ ਜਦਕਿ ਦੋ ਸੈਂਪਲ ਰੱਦ ਕਰ ਦਿੱਤੇ ਗਏ ਸਨ ਅਤੇ 232 'ਚੋਂ 179 ਸ਼ਰਧਾਲੂਆਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਕੁੱਲ 171 ਸ਼ਰਧਾਲੂ ਹਾਲੇ ਤਕ ਨੈਗੇਟਿਵ ਹਨ ਤੇ 8 ਸ਼ਰਧਾਲੂ ਪੌਜ਼ੇਟਿਵ ਪਾਏ ਗਏ ਹਨ।