ਪੰਜਾਬ ਸਰਕਾਰ ਐਫਸੀਆਈ ਦੀਆਂ ਨਵੀਆਂ ਹਿਦਾਇਤਾਂ ਦੇ ਤਹਿਤ ਕਿਸਾਨਾਂ ਨੂੰ ਰੁਲਣ ਨਹੀਂ ਦੇਵੇਗੀ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਗੁਰਦਾਸਪੁਰ (ਭੋਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਜੋ ਐਫਸੀਆਈ ਦੀਆਂ ਨਵੀਆਂ ਹੋਦੈਤਾਂ ਨੂੰ ਲੈਕੇ ਪੰਜਾਬ ਦੇ ਲਾਬੀਨੇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾਂ ਨੇ ਕਿਹਾ, ਕਿ ਕਿਸਾਨ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ, ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਖਰੀਦ ਕਰਵਾਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾਂ ਨੇ ਕਿਹਾ, ਕਿ ਕੇਂਦਰ ਦੀ ਸਰਕਰ ਇਸ ਸਮੇਂ ਬਜਿਦ ਹੈ, ਜੋ ਕੇਂਦਰ ਦੀ ਸਰਕਰ ਨੇ ਐਫਸੀਆਈ ਦੀਆਂ ਨਵੀਆਂ ਹਿਦਾਇਤਾਂ ਲਾਗੂ ਕੀਤੀਆਂ ਹਨ, ਇਨ੍ਹਾਂ ਹਿਦਾਇਤਾਂ ਨਾਲ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ਵਿਚ ਪਾੜਾ ਪਾਣ ਦੀ ਕੋਸ਼ਿਸ਼ ਕੀਤੀ ਹੈ, ਇਹ ਮੰਦਭਾਗਾ ਹੈ ਕਿ ਕੇਂਦਰ ਦੀ ਸਰਕਾਰ ਨੇ ਸਿਧੀ ਅਦਾਇਗੀ ਦਾ ਫੈਸਲਾ ਲਿਆ ਹੈ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਦੇਸ਼ ਦੇ ਪ੍ਰਧਾਨਮੰਤਰੀ ਨੂੰ ਐਫਸੀਆਈ ਦਿਆਂ ਹਿਦਾਇਤਾਂ ਨੂੰ ਰੱਧ ਕਰਨ ਲਈ ਕਿਹਾ ਹੈ, ਪਰ ਕੇਂਦਰ ਦੀ ਸਰਕਾਰ ਸਿਧੀ ਅਦਾਇਗੀ ਨੂੰ ਲੈਕੇ ਬਜਿਦ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ ਹੈ। ਆੜਤੀਆਂ ਨੇ ਜੋ ਅੱਜ ਹੜਤਾਲ ਕਰ ਦਿਤੀ ਹੈ, ਉਹ ਮੰਦਭਾਗੀ ਹੈ ਕਿਸਾਨਾਂ ਦਾ ਤੇ ਆੜਤੀਆਂ ਦਾ ਮੋਹਮਾਸ ਦਾ ਰਿਸ਼ਤਾ ਹੈ। ਪੰਜਾਬ ਸਰਕਾਰ ਆੜਤੀਆਂ ਅਤੇ ਕਿਸਾਨਾਂ ਨੂੰ ਰੁਲਣ ਨਹੀਂ ਦੇਵੇਗੀ।