ਬੁਢਲਾਡਾ 9 ਅਪ੍ਰੈਲ(ਕਰਨ): ਸਥਾਨਕ ਸ਼ਹਿਰ ਦੇ ਬੱਸ ਸਟੈਡ ਅੰਦਰ ਪਾਰਕਿੰਗ ਦਾ ਠੇਕਾ ਨਾ ਹੋਣ ਕਾਰਨ ਸਥਾਨਕ ਮੈਨੇਜਮੈਂਟ ਵੱਲੋਂ ਪਾਰਕਿੰਗ ਦੇ ਗੇਟ ਤੇ ਜਿੰਦਾ ਲਗਾਉਣ ਕਾਰਨ ਟਰੈਫਿਕ ਦੀ ਸਮੱਸਿਆ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਲੋਕਾਂ ਨੂੰ ਆਪਣੇ ਵਹੀਕਲ ਖੜੇ ਕਰਨ ਲਈ ਬੱਸ ਸਟੈਡ ਅੰਦਰ ਜਗ੍ਹਾਂ ਨਾ ਹੋਣ ਕਾਰਨ ਸੜਕ ਤੇ ਖੜੇ ਕਰਨੇ ਪੈਦੇ ਹਨ ਜ਼ੋ ਟਰੈਫਿਕ ਵਿੱਚ ਵਿਘਨ ਬਣਦੇ ਹਨ ਅਤੇ ਆਏ ਦਿਨ ਦੁਰਘਟਨਾਵਾਂ ਵਾਪਰਦਿਆਂ ਹਨ। ਇਸ ਤੋਂ ਇਲਾਵਾ ਪਾਰਕਿੰਗ ਦਾ ਤਾਲਾ ਬੰਦ ਹੋਣ ਕਾਰਨ ਟੈਕਸੀ ਯੂਨੀਅਨ ਵੀ ਆਪਣੀਆਂ ਕਾਰਾਂ ਸੜਕ ਤੇ ਖੜੀਆਂ ਕਰਨ ਲਈ ਮਜਬੂਰ ਹਨ। ਸਥਾਨਕ ਨਗਰ ਕੋਸਲ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਸੜਕ ਤੇ ਕੀਤੇ ਨਿਰਮਾਣ ਦਾ ਲੋਕਾਂ ਨੂੰ ਕੋਈ ਸੁੱਖ ਸਹੂਲਤ ਨਾ ਮਿਲੀ ਬਜ਼ਾਰ ਜਿਉ ਦਾ ਤਿਊ ਹੀ ਖਚਾਖਚ ਭਰਿਆ ਰਹਿੰਦਾ ਹੈ। ਇੱਥੇ ਹੀ ਬੱਸ ਨਹੀਂ ਰਿਕਸ਼ਾ, ਰੇਹੜੀਆਂ ਅਤੇ ਲੋਕਾਂ ਦੇ ਵਹੀਕਲ ਵੱਡੀ ਤਦਾਦ ਵਿੱਚ ਸੜਕ ਤੇ ਹੋਣ ਕਾਰਨ ਆਏ ਦਿਨ ਦੁਰਘਟਨਾਵਾਂ ਦਾ ਲੋਕ ਸ਼ਿਕਾਰ ਹੋ ਰਹੇ ਹਨ।
ਕੀ ਕਹਿਣਾ ਹੈ ਟੈਕਸੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਵਾਲੀਆਂ ਦਾ: ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਪੀ ਆਰ ਟੀ ਸੀ ਮੈਨੇਜਮੈਂਟ ਨੂੰ ਬੇਨਤੀ ਕੀਤੀ ਗਈ ਸੀ ਕਿ ਬੱਸ ਸਟੈਡ ਦੀ ਪਾਰਕਿੰਗ ਵਿੱਚ ਯਾਤਰੀਆਂ ਦੀ ਸੁਵਿਧਾਵਾਂ ਲਈ ਕਾਰਾਂ ਟੈਪੂ, ਥ੍ਰੀ ਵੀਲਰ ਅਤੇ ਰਿਕਸ਼ਾ ਦੀ ਪ੍ਰਵਾਨਗੀ ਦਿੱਤੀ ਜਾਵੇ ਜਿਸ ਦੀ ਅਸੀਂ ਪਾਰਕਿੰਗ ਫੀਸ ਦੇਣ ਨੂੰ ਤਿਆਰ ਹਾਂ। ਮੈਨੇਜਮੈਂਟ ਵੱਲੋਂ 2 ਮਹੀਨਿਆ ਲਈ ਪਾਰਕਿੰਗ ਖੋਲ ਦਿੱਤੀ ਗਈ ਸੀ ਅਤੇ ਸਾਡੇ ਵੱਲੋਂ ਪਾਰਕਿੰਗ ਫੀਸ ਨਿਰੰਤਰ ਦਿੱਤੀ ਜਾ ਰਹੀ ਸੀ ਪਰ ਅਚਾਨਕ 2 ਮਹੀਨਿਆ ਬਾਅਦ ਪਾਰਕਿੰਗ ਬੰਦ ਕਰ ਦਿੱਤੀ ਗਈ ਅਤੇ ਕਿਹਾ ਕਿ ਪਾਰਕਿੰਗ ਦਾ ਨਵਾ ਠੇਕਾ ਹੋਣ ਉਪਰੰਤ ਹੀ ਨਵਾ ਫੈਸਲਾ ਲਾਗੂ ਹੋਵੇਗਾ ਜਿਸ ਕਾਰਨ ਸਾਨੂੰ ਮਜਬੂਰਨ ਆਪਣੇ ਵਹੀਕਲ ਸੜਕ ਤੇ ਖੜ੍ਹੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜ਼ੋ ਟਰੈਫਿਕ ਲਈ ਸਮੱਸਿਆ ਪੈਦਾ ਹੁੰਦੀ ਹੈ ਪਰ ਅਸੀਂ ਮਜਬੂਰ ਹਾਂ। ਮੈਨੇਜਮੈਂਟ ਸਾਨੂੰ ਸਹਿਯੋਗ ਦੇਵੇ ਅਤੇ ਜ਼ਮੀਨੀ ਪੱਧਰ ਦੀ ਜਾਣਕਾਰੀ ਪੀ ਆਰ ਟੀ ਸੀ ਦੇ ਉੱਚ ਅਧਿਕਾਰੀਆਂ ਨੂੰ ਦੇਣ।
ਕੀ ਕਹਿਣਾ ਹੈ ਐੋਸ ਡੀ ਐਮ ਬੁਢਲਾਡਾ ਦਾ: ਸਾਗਰ ਸੇਤੀਆ ਦਾ ਕਹਿਣਾ ਹੈ ਕਿ ਪਾਰਕਿੰਗ ਦੀ ਸਮੱਸਿਆ ਸੰਬੰਧੀ ਉਨ੍ਹਾ ਇੱਕ ਪੱਤਰ ਲਿੱਖ ਕੇ ਪੀ ਆਰ ਟੀ ਸੀ ਦੇ ਉੱਚ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਉਨ੍ਹਾ ਨੇ ਪਾਰਕਿੰਗ ਖੋਲ ਦਿੱਤੀ ਗਈ ਸੀ ਪਰੰਤੂ 2 ਮਹੀਨਿਆ ਬਾਅਦ ਪਾਰਕਿੰਗ ਬੰਦ ਕਰਨ ਸੰਬੰਧੀ ੳੱੁਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਮੰਨੀਆ ਕਿ ਪਾਰਕਿੰਗ ਬੰਦ ਹੋਣ ਕਾਰਨ ਕਿਨਾਰਿਆ ਤੇ ਖੜ੍ਹਨ ਵਾਲੇ ਵਹੀਕਲ ਟਰੈਫਿਕ ਵਿੱਚ ਵਿਘਨ ਬਣਦੇ ਹਨ। ਪਰੰਤੂ ਉਹ ਇਸ ਸੰਬੰਧੀ ਯੋਗ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।
ਕੀ ਕਹਿਣਾ ਹੈ ਪੀ ਆਰ ਟੀ ਸੀ ਦੇ ਜੀ ਐਮ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਪੀ ਆਰ ਟੀ ਸੀ ਮੈਨੇਜਮੈਂਟ ਵੱਲੋਂ ਪਾਰਕਿੰਗ ਲਈ 2 ਮਹੀਨਿਆ ਦੀ ਪ੍ਰਵਾਨਗੀ ਦਿੱਤੀ ਗਈ ਸੀ ਪਰੰਤੂ ਉਸ ਤੋਂ ਬਾਅਦ ਪਾਰਕਿੰਗ ਦੀ ਬੋਲੀ ਲਈ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਟੈਕਸੀ ਯੂਨੀਅਨ ਵੱਲੋਂ ਪ੍ਰਵਾਨਿਤ ਬੋਲੀ ਤੋਂ ਘੱਟ ਬੋਲੀ ਦੇਣ ਕਾਰਨ ਪਾਰਕਿੰਗ ਦੀ ਬੋਲੀ ਹੋ ਨਾ ਸਕੀ।
ਕੀ ਕਹਿਣਾ ਹੈ ਹਲਕਾ ਵਿਧਾਇਕ ਪ੍ਰਿੰਸੀਲਿ ਬੁੱਧ ਰਾਮ ਨੇ ਕਿਹਾ ਕਿ ਪੀ ਆਰ ਟੀ ਸੀ ਵੱਲੋਂ ਬੰਦ ਕੀਤੀ ਗਈ ਪਾਰਕਿੰਗ ਦੇ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬੱਸ ਸਟੈਡ ਵਿੱਚ ਆਉਣ ਵਾਲਿਆ ਸਵਾਰੀਆਂ ਦੇ ਰਿਸ਼ਤੇਦਾਰਾਂ ਲਈ ਵਹੀਕਲ ਖੜਾਉਣ ਲਈ ਕੋਈ ਜਗ੍ਹਾਂ ਨਹੀਂ ਹੈ ਜਿਸ ਕਾਰਨ ਸੜਕ ਤੇ ਖੜਾਉਣਾ ਐਕਸੀਡੈਂਟ ਦਾ ਕਾਰਨ ਬਣਦੇ ਹਨ। ਸਰਕਾਰ ਵੱਲੋਂ ਕਰੋੜਾ ਰੁਪਏ ਖਰਚ ਕਰਕੇ ਬਣਾਏ ਫੁੱਟਪਾਥ ਪਾਰਕਿੰਗ ਬੰਦ ਹੋਣ ਕਾਰਨ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਲੋੜ ਹੈ ਪੀ ਆਰ ਟੀ ਸੀ ਪ੍ਰਬੰਧਕ ਕਮੇਟੀ ਨੂੰ ਆਮ ਲੋਕਾਂ ਲਈ ਪਾਰਕਿੰਗ ਖੋਲਣ ਦੀ।
by vikramsehajpal