ਸ੍ਰੀਨਗਰ (ਆਫਤਾਬ ਅਹਿਮਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਮੁੱਖ ਕਸਬੇ ਜਾਨ ਮੁਹੱਲਾ ਦੀ ਇਕ ਵਿਚ ਮਸਜਿਦ ’ਚ ਲੁਕੇ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਇੱਕ ਅਚਾਨਕ ਮੁਠਭੇੜ ਹੋ ਗਈ । ਖਬਰਾਂ ਮੁਤਾਬਕ ਪੁਲਿਸ, ਆਰਮੀ ਦੀ 44 ਆਰਆਰ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਮੇਨ ਟਾਊਨ ਦੇ ਜਾਨ ਮੁਹੱਲਾ ਵਿੱਚ ਸਥਿਤ ਇਕ ਮਸਜਿਦ ’ਚ ਲੁਕੇ 2 ਤੋਂ 3 ਅੱਤਵਾਦੀ ਦੇ ਲੁੱਕੇ ਹੋਣ ਦੇ ਖਬਰ ਮਿਲਣ ਤੋਂ ਬਾਦ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਦੌਰਾਨ ਸੁਰਖਿਆਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ।
ਸੁਰੱਖਿਆ ਬਲਾਂ ਨੇ ਦੱਸਿਆ ਕਿ ਸ਼ੋਪੀਆਂ ਵਿੱਚ ਮੁਕਾਬਲਾ ਵੀਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਜਾਰੀ ਹੈ। ਵੀਰਵਾਰ ਸਾਰੀ ਰਾਤ ਤੋਂ ਹੀ ਚੱਲ ਰਹੇ ਮੁਕਾਬਲੇ ਵਿੱਚ ਘੱਟੋ ਘੱਟ ਇਕ 2 ਅੱਤਵਾਦੀਆਂ ਦਾ ਮਸਜਿਦ ਵਿਚ ਲੁਕੇ ਹੋਣ ਦਾ ਖਦਸ਼ਾ ਹੈ, ਜਦਕਿ 3 ਅਤਿਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਮਸਜਿਦ ਵਿੱਚ ਲੁਕੇ ਅੱਤਵਾਦੀਆਂ ਨੂੰ ਬਾਹਰ ਲਿਆਉਣ ਤੇ ਆਤਮ ਸਮਰਪਣ ਕਰਵਾਉਣ ਲਈ ਇਮਾਮ ਸਾਹਿਬ ਨੂੰ ਅੰਦਰ ਭੇਜਿਆ ਗਿਆ ਹੈ ਅਤੇ ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ।