ਮਾਸ੍ਕੋ(ਦੇਵ ਇੰਦਰਜੀਤ) : ਕੋਰੋਨਾ ਵਾਇਰਸ ਦਾ ਕਹਿਰ ਮਨੁੱਖਾਂ ਦੇ ਨਾਲ ਜਾਨਵਰਾਂ ਨੂੰ ਵੀ ਝੱਲਣਾ ਪੈ ਰਿਹਾ ਹੈ। ਇਸ ਲਈ ਰੂਸ ਨੇ ਜਾਨਵਰਾਂ ਲਈ ਕੋਰੋਨਾ ਵਾਇਰਸ ਵਿਰੁੱਧ ਦੁਨੀਆ ਦਾ ਪਹਿਲਾ ਟੀਕਾ ਬਣਾ ਲਿਆ ਹੈ।ਅਜੇ ਤੱਕ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਨੂੰ ਮਾਤ ਪਾਉਣ ਲਈ ਆਪਣੇ-ਆਪਣੇ ਪੱਧਰ ਉੱਤੇ ਕੋਸ਼ਿਸ਼ਾਂ ਕਰ ਰਹੇ ਹਨ, ਪਰ ਇਹ ਦਾਅਵਾ ਨਹੀਂ ਕੀਤਾ ਗਿਆ ਕਿ ਵੈਕਸੀਨ ਪੂਰੀ ਸਮਰਥ ਹੈ।
ਰੂਸ ਵੱਲੋਂ ਜਾਨਵਰਾਂ ਲਈ ਬਣਾਈ ਗਈ ਇਸ ਨਵੀਂ ਵੈਕਸੀਨ ਦਾ ਨਾਂ ਕਾਰਨੀਵੈਕ ਕੋਵ ਹੈ।ਦੇਸ਼ ਦੇ ਖੇਤੀ ਮਾਮਲਿਆਂ ਉੱਤੇ ਨਜ਼ਰ ਰੱਖਣ ਵਾਲੀ ਸੰਸਥਾ ਰੋਜੇਲਖੋਨਾਜੋਰ ਨੇ ਇਸ ਬਾਰੇ ਦੱਸਿਆ ਕਿ ਇਹ ਵੈਕਸੀਨ ਇਸ ਲਈ ਬਣਾਈ ਗਈ ਹੈ ਕਿ ਜਾਨਵਰਾਂ ਦੀ ਰੱਖਿਆ ਕੀਤੀ ਜਾ ਸਕੇ ਅਤੇ ਜੇ ਜਾਨਵਰ ਕੋਰੋਨਾ ਤੋਂ ਬਚੇ ਰਹਿਣਗੇ ਤਾਂ ਮਨੁੱਖ ਵੀ ਸੁਰੱਖਿਅਤ ਰਹਿਣਗੇ।
ਰੂਸ ਵਿੱਚ ਮਨੁੱਖਾਂ ਦੇ ਲਈ ਕੋਰੋਨਾ ਵਾਇਰਸ ਦੇ ਤਿੰਨ ਟੀਕੇ ਪਹਿਲਾਂਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਵੈਕਸੀਨ ਸਪੁਤਨਿਕ ਹੈ। ਮਾਸਕੋ ਨੇ ਦੋ ਹੋਰ ਵੈਕਸੀਨ ਐਪੀਵੈਕਕੋਰੋਨਾ ਅਤੇ ਕੋਵੀਵੈਕ ਨੂੰ ਵੀ ਐਮਰਜੈਂਸੀ ਮਨਜ਼ੂਰੀ ਦਿੱਤੀ ਹੈ। ਸੰਸਥਾ ਨੇ ਦੱਸਿਆ ਕਿ ਜਾਨਵਰਾਂ ਲਈ ਕੋਰੋਨਾ ਵੈਕਸੀਨ ਕਾਰਨੀਵੈਕ-ਕੋਵ ਰੋਜੇਲਖੋਨਾਜੋਰ ਦੀ ਹੀ ਇੱਕ ਇਕਾਈ ਵੱਲੋਂ ਵਿਕਸਤ ਕੀਤੀ ਗਈ ਹੈ। ਰੋਜੇਲਖੋਨਾਜੋਰ ਦੇ ਉਪ ਮੁਖੀ ਕੋਂਸਟੇਂਟਿਨ ਸਵੇਨਕੋਵ ਨੇ ਇਸ ਬਾਰੇ ਕਿਹਾ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ।