ਦਿੱਲੀ,(ਦੇਵ ਇੰਦਰਜੀਤ) :ਭਾਰਤ ਸਰਕਾਰ ਨੇ ਨੇਪਾਲ ’ਚ 800 ਕਰੋੜ ਰੁਪਏ ਦੀ ਫੰਡਿੰਗ ਤਹਿਤ 10 ਸੜਕਾਂ ਦਾ ਨਿਰਮਾਣ ਕੀਤਾ। ਇਸ ਨਾਲ ਨੇਪਾਲ ਦੇ 7 ਸਰਹੱਦੀ ਜ਼ਿਲਿਆਂ ਦੇ 149 ਪਿੰਡਾਂ, 18 ਨਗਰ ਪਾਲਿਕਾਵਾਂ ਅਤੇ 1 ਉੱਪ-ਮਹਾਨਗਰ ਸ਼ਹਿਰ ’ਚ ਯਾਤਰਾ ਕੀਤੀ ਜਾ ਸਕਦੀ ਹੈ।ਭਾਰਤੀ ਦੂਤਘਰ ਅਨੁਸਾਰ ਨੇਪਾਲ ’ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਤੇ ਨੇਪਾਲ ’ਚ ਬੁਨਿਆਦੀ ਢਾਂਚਾ ਤੇ ਆਵਾਜਾਈ ਮੰਤਰੀ ਬਸੰਤ ਕੁਮਾਰ ਨੇਮਬਾਂਗ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਬਣੀਆਂ ਸੜਕਾਂ ਨੂੰ ਸਾਂਝੇ ਤੌਰ ’ਤੇ ਨੇਪਾਲ ਦੇ ਲੋਕਾਂ ਨੂੰ ਸਮਰਪਿਤ ਕੀਤਾ।ਨੇਪਾਲ ਦੇ ਤੇਰਾਈ ਸੂਬੇ ’ਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤ ਨੇ ਇਕ ਸਮਝੌਤੇ ਤਹਿਤ ਨੇਪਾਲ ਨੂੰ 800 ਕਰੋੜ ਰੁਪਏ ਦੀ ਮਦਦ ਦਿੱਤੀ ਹੈ।
ਪ੍ਰਾਜੈਕਟ ਤਹਿਤ ਬਣੀਆਂ ਸੜਕਾਂ ਵਿਚ ਡ੍ਰੇਨੇਜ, ਰੋਡ ਮਾਰਕਿੰਗ ਅਤੇ ਰਿਹਾਇਸ਼ੀ ਇਲਾਕੇ ਵਿਚ ਫੁੱਟਪਾਥ ਦੇ ਨਾਲ ਰੇਲਿੰਗ ਵੀ ਲਗਾਈ ਗਈ ਹੈ। ਇਸ ਪ੍ਰਾਜੇਕਟ ਜ਼ਰੀਏ 111 ਕਿਲੋਮੀਟਰ ਲੰਬਾ ਡ੍ਰੇਨੇਜ ਸਿਸਟਮ ਤਿਆਰ ਕੀਤਾ ਗਿਆ ਹੈ ਅਤੇ 650 ਤੋਂ ਜ਼ਿਆਦਾ ਪੁੱਲਾਂ ਦਾ ਨਿਰਮਾਣ ਕੀਤਾ ਗਿਆ ਹੈ।ਤੇਰਾਈ ਸੜਕਾਂ ਦੇ ਪ੍ਰਾਜੈਕਟ ਨੇ ਨੇਪਾਲ ਦੇ ਤੇਰਾਈ ਖੇਤਰ ਵਿਚ ਸੜਕ ਦੇ ਬੁਨਿਆਦੀ ਢਾਂਚੇ ਨੂੰ ਮਜਬੁਤ ਕਰਨ ਵਿਚ ਮਦਦ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿਚ ਲੋਕਾਂ ਦੇ ਆਪਸੀ ਸਬੰਧਾ ਨੂੰ ਬੜ੍ਹਾਵਾ ਦਿੱਤਾ ਹੈ। ਇਹ ਪੁਰੀ ਹੁਲਕੀ ਸੜਕਾਂ ਨੇਪਾਲ ਵਿਚ ਭਾਰਤ ਵੱਲੋਂ ਵਿਕਸਿਤ ਹੋਰ ਪ੍ਰਮੁੱਖ ਸਰਹੱਦੀ ਬੁਨਿਆਦੀ ਢਾਂਚੇ ਜਿਵੇ ਬਿਰਗੰਜ ਅਤੇ ਵਿਰਾਟਨਗਰ ਵਿਚ ਏਕੀਕ੍ਰਿਤ ਚੈਕ ਪੋਸਟ ਅਤੇ ਸਰਹੱਦ ਪਾਰ ਰੇਲਵੇ ਲਾਈਨਾਂ ਨੂੰ ਵੀ ਬੜ੍ਹਾਵਾ ਦਿੰਦੀ ਹੈ।