ਇਸਲਾਮਾਬਾਦ,(ਦੇਵ ਇੰਦਰਜੀਤ) :ਇਕ ਵਾਰ ਫਿਰ ਪਾਕਿਸਤਾਨ ਭਾਰਤ ਨਾਲ ਵਪਾਰ ਕਰਨ ਤੋਂ ਮੁਕਰ ਗਿਆ ਹੈ।ਪਾਕਿਸਤਾਨ ਦੇ ਮੰਤਰੀ ਮੰਡਲ ਨੇ ਵੀਰਵਾਰ ਨੂੰ ਇਕੋਨਾਮਿਕ ਕੋਆਰਡੀਨੇਸ਼ ਕਮੇਟੀ ਨੇ ਭਾਰਤ ਤੋਂ ਖੰਡ ਅਤੇ ਕਪਾਹ ਦਰਾਮਦ ਕਰਨ ਦੇ ਫੈਸਲੇ ਨੂੰ ਖਾਰਿਜ ਕਰ ਦਿੱਤਾ।ਇਹ ਫੈਸਲਾ ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਹੰਮਾਦ ਅਜ਼ਹਰ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਉਸ ਐਲਾਨ ਤੋਂ ਬਾਅਦ ਆਇਆ ਜਿਸ 'ਚ ਉਨ੍ਹਾਂ ਨੇ ਉਨ੍ਹਾਂ ਦੀ ਪ੍ਰਧਾਨਗੀ 'ਚ ਹੋਈ ਈ.ਸੀ.ਸੀ. ਦੀ ਮੀਟਿੰਗ ਤੋਂ ਬਾਅਦ ਭਾਰਤ ਨਾਲ ਕਪਾਹ ਅਤੇ ਖੰਡ ਦੀ ਦਰਾਮਦਗੀ 'ਤੇ ਲੱਗੀ ਕਰੀਬ ਦੋ ਸਾਲ ਪਹਿਲਾਂ ਪਾਬੰਦੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ 'ਚ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਹਾਲਾਂਕਿ ਈ.ਸੀ.ਸੀ. ਦੇ ਭਾਰਤ ਨਾਲ ਸੂਤੀ ਧਾਗੇ ਅਤੇ ਚੀਨ ਦੀ ਦਰਾਮਦਗੀ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਗਿਆ।
ਮੰਤਰੀ ਮੰਡਲ ਦੇ ਫੈਸਲੇ 'ਤੇ ਫਿਲਹਾਲ ਕੋਈ ਆਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਖਾਨ ਦੇ ਕਰੀਬੀ ਸਹਿਯੋਗੀਆਂ ਅਤੇ ਮਨੁੱਖੀ ਅਧਿਕਾਰੀ ਮੰਤਰੀ ਸ਼ਿਰੀਨ ਮਜਾਰੀ ਨੇ ਕਿਹਾ ਕਿ ਈ.ਸੀ.ਸੀ. ਦੇ ਸਾਰੇ ਫੈਸਲਿਆਂ ਲਈ ਮੰਤਰੀ ਮੰਡਲ ਦੀ ਮਨਜ਼ੂਰੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਸਰਕਾਰ ਤੋਂ ਮਨਜ਼ੂਰੀ ਦਿੱਤੀ ਜਾਂਦੀ ਹੈ।