by vikramsehajpal
ਕੈਲੀਫੋਰਨੀਆ,(ਦੇਵ ਇੰਦਰਜੀਤ) :ਬਰਫ਼ਬਾਰੀ ਕਰਕੇ ਕੋਲੋਰਾਡੋ ਦੇ ਡੈਨਵਰ ਹਵਾਈ ਅੱਡੇ ਨੂੰ ਐਤਵਾਰ ਦੇ ਦਿਨ ਬੰਦ ਕੀਤਾ ਗਿਆ ਸੀ ਅਤੇ ਇਹ ਹਵਾਈ ਅੱਡਾ ਸੋਮਵਾਰ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। ਬੋਲਡਰ ਵਿੱਚ ਰਾਸ਼ਟਰੀ ਮੌਸਮ ਸੇਵਾ ਅਨੁਸਾਰ ਸ਼ਹਿਰ ਦੇ ਪੂਰਬ ਵੱਲ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਦੇ ਦਿਨ 27 ਇੰਚ (68 ਸੈਂਟੀਮੀਟਰ) ਤੱਕ ਬਰਫ਼ਬਾਰੀ ਹੋਈ।ਜਿਸ ਕਾਰਨ ਡੈਨਵਰ ਦੇ ਹਵਾਈ ਅੱਡੇ ਦੇ ਰਨਵੇ 'ਤੇ ਐਤਵਾਰ ਨੂੰ ਰੁਕਾਵਟ ਪੈਦਾ ਹੋਈ ਅਤੇ ਕੁਝ ਫਸੇ ਯਾਤਰੀਆਂ ਨੇ ਹਵਾਈ ਅੱਡੇ 'ਤੇ ਰਾਤ ਬਤੀਤ ਕੀਤੀ। ਹਵਾਈ ਅੱਡੇ ਦੇ ਬੁਲਾਰੇ ਐਮੀਲੀ ਵਿਲੀਅਮਜ਼ ਅਨੁਸਾਰ ਸੋਮਵਾਰ ਨੂੰ ਸੂਰਜ ਨਿਕਲਣ ਕਾਰਨ 200 ਤੋਂ ਵੱਧ ਕਾਮਿਆਂ ਨੇ ਹਵਾਈ ਅੱਡੇ ਦੇ ਛੇ ਵਿਚੋਂ ਚਾਰ ਰਨਵੇ ਖੋਲ੍ਹਣ ਦਾ ਕੰਮ ਕੀਤਾ।