by vikramsehajpal
ਸੀਕਰ (ਦੇਵ ਇੰਦਰਜੀਤ)- ਕਿਸਾਨ ਆਗੂ ਰਾਕੇਸ਼ ਟਿਕੈਤ ਸੀਕਰ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ 'ਤੋਂ ਬਾਦ ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਪਰਤੇ। ਗਾਜ਼ੀਪੁਰ ਬਾਰਡਰ ’ਤੇ ਉਨ੍ਹਾਂ ਦਾ ਢੋਲ ਨਾਲ ਸਵਾਗਤ ਕੀਤਾ ਗਿਆ।
ਉਨ੍ਹਾਂ ਗੱਲਬਾਤ ਦੌਰਾਨ ਕਿਹਾ, ‘‘ਜੇ ਇਹ ਸਰਕਾਰ ਰਹਿੰਦੀ ਹੈ ਤਾਂ ਸਾਡੀ ਜ਼ਮੀਨ ਸਾਡੇ ਕੋਲ ਨਹੀਂ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ‘ਦਿੱਲੀ ਮਾਰਚ’ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ। ਟਿਕੈਤ ਨੇ ਕਿਹਾ ਕਿ ਇਸ ਵਾਰ 4 ਲੱਖ ਟਰੈਕਟਰਾਂ ਦੀ ਥਾਂ 40 ਲੱਖ ਟਰੈਕਟਰ ਹੋਣਗੇ। ਟਿਕੈਤ ਨੇ ਕਿਹਾ ਕਿ ਕਿਸਾਨ ‘ਇੰਡੀਆ ਗੇਟ’ ਨੇੜੇ ਪਾਰਕਾਂ ਨੂੰ ਵਾਹ ਦੇਣਗੇ ਤੇ ਉੱਥੇ ਫ਼ਸਲਾਂ ਉਗਾਉਣਗੇ।