ਓਟਾਵਾ (ਦੇਵ ਇੰਦਰਜੀਤ)- ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ 12 ਹਫਤਿਆਂ ਲਈ ਕੈਨੇਡਾ ਰਿਕਵਰੀ ਬੈਨੇਫਿਟ ਵਿੱਚ ਵਾਧਾ ਕੀਤਾ ਜਾਵੇਗਾ। ਕੁੱਝ ਰੈਸੇਪੀਐਂਟਸ ਦੇ ਇਨ੍ਹਾਂ ਫਾਇਦਿਆਂ ਵਿੱਚ ਮਾਰਚ ਵਿੱਚ ਵੀ ਕਟੌਤੀ ਹੋਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੁ਼ੱਕਰਵਾਰ ਨੂੰ ਆਖਿਆ ਕਿ ਓਟਵਾ ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨੇਫਿਟ (ਸੀ.ਆਰ.ਸੀ.ਬੀ.) ਵਿੱਚ ਵੀ ਐਨਾ ਹੀ ਵਾਧਾ ਕੀਤਾ ਜਾਵੇਗਾ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਸੰਕਟ ਟਲਿਆ ਨਹੀਂ ਹੈ ਤੇ ਨਾ ਹੀ ਅਸੀਂ ਆਪਣੇ ਸਮਰਥਨ ਵਿੱਚ ਕੋਈ ਕਟੌਤੀ ਕਰਨ ਜਾ ਰਹੇ ਹਾਂ।
ਹਾਲਾਂਕਿ ਸੀਆਰਬੀ ਤੇ ਸੀਆਰਸੀਬੀ ਇਸ ਸਾਲ ਦੇ ਅੰਤ ਤੱਕ ਚਲਾਏ ਜਾਣ ਵਾਲੇ ਪ੍ਰੋਗਰਾਮ ਹਨ, ਪਰ ਰੈਸੀਪਿਐਂਟਸ ਸਿਰਫ 26 ਹਫਤਿਆਂ ਲਈ 27 ਸਤੰਬਰ ਤੋਂ 25 ਸਤੰਬਰ ਦਰਮਿਆਨ ਹੀ ਖੁਦ ਨੂੰ ਮਿਲਣ ਵਾਲੇ ਬੈਨੇਫਿਟਸ ਲਈ ਕਲੇਮ ਲੈ ਸਕਣਗੇ। ਜੇ ਕੋਈ ਵਿਅਕਤੀ ਇਨ੍ਹਾਂ ਪ੍ਰੋਗਰਾਮ ਨੂੰ ਲਾਂਚ ਹੋਣ ਦੇ ਸਮੇੱ ਤੋਂ ਲੈ ਕੇ ਹੀ ਵਰਤ ਰਿਹਾ ਹੈ ਤਾਂ ਉਨ੍ਹਾਂ ਦਾ ਸਮਰਥਨ ਮਾਰਚ ਦੇ ਅੰਤ ਤੱਕ ਬੰਦ ਹੋ ਜਾਵੇਗਾ।
ਇੰਪਲੌਇਮੈਂਟ ਮੰਤਰੀ ਕਾਰਲਾ ਕੁਆਲਤਰੇ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵਾਧਾ ਕੀਤੇ ਜਾਣ ਨਾਲ ਸਰਕਾਰ ਦੇ ਖਜ਼ਾਨੇ ਉੱਤੇ 12·1 ਬਿਲੀਅਨ ਡਾਲਰ ਦਾ ਬੋਝ ਪਵੇਗਾ।