ਲੰਡਨ (ਦੇਵ ਇੰਦਰਜੀਤ)- ਭਾਰਤ ਵਿੱਚ ਪਿਛਲੇ ਢਾਈ ਮਹੀਨਿਆਂ ਤੋਂ, ਭਾਰਤ ਸਰਕਾਰ ਵਲੋਂ ਲਾਗੂ ਕੀਏ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੀਆ ਇਕਮਤ ਹੋਇਆਂ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤਾ ਗਿਆ ਕਿਸਾਨ ਅੰਦੋਲਨ ਪੂਰੀ ਦੁਨੀਆ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਕਨੇਡਾ, ਅਮਰੀਕਾ, ਯੂਕੇ ਅਤੇ ਆਸਟਰੇਲੀਆ ਵਰਗੇ ਉਇਓ ਕੀ ਦੇਸ਼ਾਂ ਵਿੱਚ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਹੋ ਰਹੀਆਂ ਹਨ ਅਤੇ ਭਾਰਤੀ ਮੂਲ ਦੇ ਸਥਾਨਕ ਆਗੂ ਭਾਰਤ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਰਹੇ ਹਨ।
ਓਥੇ ਹੀ ਭਾਰਤ ਸਰਕਾਰ ਦੇ ਕੁਝ ਮੰਤਰੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਅਤੇ ਭਾਰਤੀ ਮੀਡੀਆ ਦੇ ਇੱਕ ਵੱਡੇ ਹਿੱਸੇ ਉੱਤੇ ਅੰਦੋਲਨਕਾਰੀ ਕਿਸਾਨਾਂ ਖਿਲਾਫ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਵਸਦੇ ਖਾਲਿਸਤਾਨੀ ਅਤੇ ਇਸ ਦੇ ਹਮਾਇਤੀਆਂ ਦੁਆਰਾ ਭਾਰਤ 'ਚ ਚਲ ਰਹੇ ਕਿਸਾਨ ਅੰਦੋਲਨ ਦੀ ਮਦਦ ਕੀਤੀ ਜਾ ਰਹੀ ਹੈ। ਓਥੇ ਹੀ ਲੰਡਨ ਵਿਚ ਭਾਰਤੀ ਮੂਲ ਦੇ 73 ਸਾਲਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਭਾਰਤ ਸਰਕਾਰ ਤੋਂ ਪੁੱਛਿਆ ਕਿ ਕੀ ਸਰਕਾਰ ਕੋਲ ਕੋਈ ਸਬੂਤ ਕਿ ਖਾਲਿਸਤਾਨੀ ਜਾਂ ਉਸਦੇ ਦੇ ਹਮਾਇਤੀ ਇਸ ਅੰਦੋਲਨ ਵਿਚ ਸ਼ਾਮਲ ਹਨ ਜਾਂ ਉਹ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਕਰ ਰਹੇ ਹਨ? ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਕੋਲ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਕਰਨ ਵਿਚ ਖਾਲਿਸਤਾਨੀ ਜਾਂ ਉਸਦੇ ਦੇ ਹਮਾਇਤੀ ਹੱਥ ਹੋਣ ਦਾ ਸਬੂਤ ਹੈ ਤਾਂ ਭਾਰਤ ਸਰਕਾਰ ਉਹ ਸਬੂਤ ਸਾਹਮਣੇ ਲੈਕੇ ਆਵੇ।