ਇੰਟਰਨੇਟ ਤੇ ਅਸ਼ਲੀਲ ਕੰਟੈਂਟ ਦੇਖਣ ਤੇ ਸ਼ੇਅਰ ਕਰਨ ਤੇ ਪਾਬੰਦੀ :UP ਪੁਲਸ

by vikramsehajpal

ਉੱਤਰ ਪ੍ਰਦੇਸ਼(ਦੇਵ ਇੰਦਰਜੀਤ) :ਯੂਪੀ ਪੁਲਸ ਹੁਣ ਅਜਿਹੇ ਲੋਕਾਂ 'ਤੇ ਨਜ਼ਰ ਰੱਖੇਗੀ ਜੋ ਲੋਕ ਮੋਬਾਇਲ 'ਤੇ ਅਸ਼ਲੀਲ ਕੰਟੈਂਟ ਦੇਖਦੇ ਹਨ।ਦਰਅਸਲ, ਸੂਬੇ 'ਚ ਔਰਤਾਂ ਦੀ ਸੁਰੱਖਿਆ ਲਈ ਪੁਲਸ ਨੇ ਇੱਕ ਡਿਜ਼ਿਟਲ ਚੱਕਰਵਿਊ ਤਿਆਰ ਕੀਤਾ ਹੈ।ਜਿਸਦਾ ਉਦੇਸ਼ ਔਰਤਾਂ ਨੂੰ ਚਾਰੇ ਪਾਸੇ ਸੁਰੱਖਿਅਤ ਮਾਹੌਲ਼ ਦੇਣਾ ਹੈ।ਅਸ਼ਲੀਲ ਕੰਟੈਂਟ ਦੇਖਣ 'ਤੇ 1090 ਦੀ ਵੈੱਬਸਾਈਟ 'ਤੇ ਇੱਕ ਮੈਸੇਜ ਵੀ ਅਲਰਟ ਹੋਵੇਗਾ ਜਿਸ ਨਾਲ ਉਸ ਵਿਅਕਤੀ ਦਾ ਡਾਟਾ 1090 ਦੇ ਕੋਲ ਸੇਫ ਹੋ ਜਾਵੇਗਾ ਅਤੇ ਜੇਕਰ ਉਸ ਵਿਅਕਤੀ ਵਲੋਂ ਕੋਈ ਅਪਰਾਧ ਕੀਤਾ ਜਾਂਦਾ ਹੈ ਤਾਂ ਉਸ ਨੂੰ ਡਾਟੇ ਦੇ ਆਧਾਰ 'ਤੇ ਫੜ ਲਿਆ ਜਾਵੇਗਾ।

ਜਿਕਰਯੋਗ ਹੈ ਕੀ ਇਸਦੇ ਨਾਲ ਹੀ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਜੋ ਔਰਤਾਂ ਇੰਸਟਾਗ੍ਰਾਮ, ਫੇਸਬੁੱਕ ਨਾਲ ਜੁੜੀ ਹੈ।ਉਨ੍ਹਾਂ ਦੇ ਲਈ 1090 ਮੁਹਿੰਮ ਚਲਾਵੇਗਾ ਅਤੇ ਉਨ੍ਹਾਂ ਨੂੰ ਸੰਦੇਸ਼ ਦੇ ਰਾਹੀਂ ਜਾਗਰੂਕ ਕਰੇਗਾ।