ਚੀਨ ਦੀਆਂ ਚੁਣੌਤੀ ਨਾਲ ਨਜਿੱਠੇਗੀ ਅਮਰੀਕਾ ਦੀ ਨਵੀਂ ਟਾਸਕ ਫੋਰਸ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੱਸਿਆ ਕਿ ਪੈਂਟਾਗਨ ਨੇ ਇੱਕ ਟਾਸਕ ਫੋਰਸ ਬਣਾਈ ਹੈ ਜੋ ਚੀਨ ਵੱਲੋਂ ਦਿੱਤੀ ਜਾ ਰਹੀ ਚੁਣੌਤੀ ਨਾਲ ਨਜਿੱਠਣ ਲਈ ਆਗਾਮੀ ਕੁਝ ਮਹੀਨਿਆਂ ਵਿੱਚ ਆਪਣੇ ਸੁਝਾਅ ਦੇਵੇਗੀ।

ਬਾਇਡਨ ਨੇ ਪੈਂਟਾਗਨ ਦੇ ਆਪਣੇ ਪਹਿਲੇ ਦੌਰੇ ਦੌਰਾਨ ਕਿਹਾ,‘‘ਇਸ ਟਾਸਕ ਫੋਰਸ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਸਿਵਲ ਅਤੇ ਫ਼ੌਜੀ ਮਾਹਰ ਸ਼ਾਮਲ ਹੋਣਗੇ, ਜੋ ਰੱਖਿਆ ਮੰਤਰੀ ਲੌਇਡ ਆਸਟਿਨ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਜ਼ਰੂਰੀ ਪ੍ਰਾਥਮਿਕਤਾਵਾਂ ਤੇ ਫ਼ੈਸਲਿਆਂ ਸਬੰਧੀ ਸੁਝਾਅ ਦੇਣਗੇ।