ਨਵੀਂ ਦਿੱਲੀ(ਦੇਵ ਇੰਦਰਜੀਤ): ਦਿੱਲੀ ਦੇ ਮੁਖ ਮੰਤਰੀ ਦਾ ਕਹਿਣਾ ਹੈ ਕੀ 26 ਜਨਵਰੀ ਦੀ ਹਿੰਸਾ ਤੋਂ ਬਾਅਦ ਲਗਭਗ 400 ਤੋਂ ਵੱਧ ਕਿਸਾਨ ਲਾਪਤਾ ਹਨ । ਉਨ੍ਹਾਂ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਕਿਸਾਨਾਂ ਦਾ ਗਾਇਬ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਕੇਜਰੀਵਾਲ ਨੇ ਕਿਹਾ ਸਾਡੇ ਨਾਲ ਕਈ ਲੋਕਾਂ ਨੇ ਸੰਪਰਕ ਵੀ ਕੀਤਾ ਹੈ ਕਿ ਉਨ੍ਹਾਂ ਦੇ ਘਰ ਦੇ ਲੋਕ ਦਿੱਲੀ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਆਏ ਸਨ, ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਸਮਝ ਸਕਦਾ ਹੈ ਕਿ ਪਰਿਵਾਰਾਂ 'ਤੇ ਕੀ ਬੀਤ ਰਹੀ ਹੋਵੇਗੀ।
ਕੇਜਰੀਵਾਲ ਨੇ ਕਿਹਾ ਸਾਰੀਆਂ ਸਰਕਾਰਾਂ ਦੀ ਜ਼ਿੰੰਮੇਵਾਰੀ ਹੈ ਕਿ ਜੋ ਲੋਕ ਲਾਪਤਾ ਹਨ, ਉਨ੍ਹਾਂ ਨੂੰ ਲੱਭ ਕੇ ਪਰਿਵਾਰਾਂ ਵਾਲਿਆਂ ਨੂੰ ਸੂਚਿਤ ਕੀਤਾ ਜਾਵੇ। ਇਸ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਸਰਕਾਰ ਅਤੇ ਮੇਰੇ ਨਾਲ ਸੰਪਰਕ ਕਰ ਰਹੇ ਹਨ। ਕੁੱਲ੍ਹ ਸ਼ਾਮ ਵੀ ਕਿਸਾਨ ਜਥੇਬੰਦੀਆਂ ਦੇ ਕੁਝ ਲੋਕ ਮੈਨੂੰ ਨਿੱਜੀ ਤੌਰ 'ਤੇ ਮਿਲਣ ਆਏ ਸਨ।ਕੇਜਰੀਵਾਲ ਨੇ ਕਿਹਾ ਕਿ ਪੂਰੀ 115 ਲੋਕਾਂ ਦੀ ਲਿਸਟ ਹੈ। ਇਸ ਲਿਸਟ ਨੂੰ ਅਸੀਂ ਜਾਰੀ ਕਰਾਂਗੇ। ਜਿਨ੍ਹਾਂ-ਜਿਨ੍ਹਾਂ ਘਰਾਂ ਦੇ ਲੋਕਾਂ ਲਾਪਤਾ ਹਨ, ਉਹ ਇਸ ਲਿਸਟ ਨੂੰ ਵੇਖ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਇਸ ਲਿਸਟ ਤੋਂ ਲਾਪਤਾ ਨੌਜਵਾਨਾਂ ਬਾਰੇ ਪਤਾ ਲੱਗ ਜਾਵੇਗਾ।
ਜੇਕਰ ਨਹੀਂ ਵੀ ਲੱਗਦਾ ਤਾਂ ਉਨ੍ਹਾਂ ਨੌਜਵਾਨਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਲਈ ਮੈਂ ਐੱਲ. ਜੀ. ਅਤੇ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ।