by vikramsehajpal
ਗਾਜ਼ੀਪੁਰ ਬਾਰਡਰ(ਦੇਵ ਇੰਦਰਜੀਤ)- ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਦੇ ਸਾਰੇ ਬਾਰਡਰਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ, ਇੰਟਰਨੈਟ ਅਜੇ ਵੀ ਬੰਦ ਹੈ ਜਿਸ ਦੇ ਵਿਰੋਧ ਵਿੱਚ ਹੁਣ ਕਿਸਾਨਾਂ ਨੇ ਚੱਕਾ ਜਾਮ ਦਾ ਐਲਾਨ ਕੀਤਾ ਹੈ। ਇਸ ਵਿਚਕਾਰ ਕਿਸਾਨਾਂ ਦੇ ਸਮਰਥਨ ਲਈ ਗਾਜ਼ੀਪੁਰ ਬਾਰਡਰ 'ਤੇ ਨਾਮਵਰ ਗਾਇਕ ਜੱਸ ਬਾਜਵਾ ਪਹੁੰਚੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀ ਜੱਸ ਬਾਜਵਾ ਦੀ ਵਿਆਹ ਹੋਇਆ ਸੀ ਜਿਸ ਕਾਰਨ ਓਹਨੂੰ ਅੰਦੋਲਨ ਵਿਚੇ ਛੱਡ ਕ ਜਾਣਾ ਪੈ ਗਇਆ ਸੀ ਪਰ ਹੁਣ ਉਹ ਮੁੜ ਕਿਸਾਨਾਂ ਨੂੰ ਸਮਰਥਨ ਦਿੰਦੇ ਨਜ਼ਰ ਆ ਰਹੇ ਹਨ।