by vikramsehajpal
ਵੇਸ੍ਟ ਬੰਗਾਲ,ਕਲਕੱਤਾ(ਦੇਵ ਇੰਦਰਜੀਤ):ਬੀਸੀਸੀਆਈ ਪ੍ਰਧਾਨ ਅਤੇ ਸਾਬਕਾ ਕ੍ਰਿਕੇਟਰ ਸੌਰਵ ਗਾਂਗੁਲੀ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ।ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਕੁਝ ਦਿਨ ਪਹਿਲਾਂ ਹੀ ਸੌਰਵ ਗਾਂਗੁਲੀ ਨੂੰ ਹਾਰਟ ਅਟੈਕ ਆਇਆ ਸੀ, ਜਿਸ ਕਾਰਨ ਉਨ੍ਹਾਂ ਦਾ ਐਂਜੀਓਪਲਾਸਟੀ ਕੀਤਾ ਗਿਆ ਸੀ।ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ 'ਚ ਐਂਜੀਓਪਲਾਸਟੀ ਕੀਤਾ ਗਿਆ ਸੀ।ਹੁਣ ਉਨ੍ਹਾਂ ਦੀ ਤਬੀਅਤ ਇੱਕ ਵਾਰ ਫਿਰ ਵਿਗੜਣ 'ਤੇ ਹਸਪਤਾਲ ਦੀ ਡਾਕਟਰ ਰੁਪਾਲੀ ਬਸੂ ਨੇ ਕਿਹਾ ਕਿ ਦਾਦਾ (ਸੌਰਵ ਗਾਂਗੁਲੀ) ਨੂੰ ਧਮਨੀਆਂ 'ਚ ਰੁਕਾਵਟ ਲਈ ਪ੍ਰੀਖਣ ਕਰਵਾਉਣਾ ਹੈ।
ਦੱਸਣਯੋਗ ਹੈ ਕਿ 7 ਜਨਵਰੀ ਨੂੰ ਸੌਰਵ ਗਾਂਗੁਲੀ ਨੂੰ ਵੁਡਲੈਂਡਸ ਤੋਂ ਛੁੱਟੀ ਮਿਲੀ ਸੀ।2 ਜਨਵਰੀ ਨੂੰ ਸੌਰਵ ਗਾਂਗੁਲੀ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ 'ਚ ਭਰਤੀ ਕਰਾਇਆ ਗਿਆ।