by vikramsehajpal
ਦਿੱਲੀ(ਦੇਵ ਇੰਦਰਜੀਤ) :ਦਿੱਲੀ ਬਾਰਡਰ ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਨੂੰ 62ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਦਿੱਲੀ ਦੇ ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਟਰੈਕਟਰ ਪਰੇਡ ਕੱਢਣੀ ਸ਼ੁਰੂ ਕਰ ਦਿੱਤੀ ਹੈ। ਉਥੇ ਟਰੈਕਟਰ ਪਰੇਡ ਦੌਰਾਨ ਆਈਟੀਓ ਸਮੇਤ ਦਿੱਲੀ ’ਚ ਕਈ ਥਾਵਾਂ ’ਤੇ ਕਿਸਾਨ ਭੜਕ ਚੁੱਕੇ ਹਨ। ਗੱਡੀਆਂ ’ਚ ਤੋੜ ਫੋੜ ਦੇ ਨਾਲ ਪੁਲਿਸ ਕਰਮੀਆਂ ਨਾਲ ਕੁੱਟਮਾਰ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਸਿੰਘੂ ਬਾਰਡਰ-ਯੂਪੀ ਗੇਟ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਸਮੇਤ ਦਿੱਲੀ ਦੀਆਂ ਸਾਰੀਆਂ ਹੱਦਾਂ ’ਤੇ ਮੰਗਲਵਾਰ ਰਾਤ 12 ਵਜੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।